Punjab

ਵੱਡੀ ਖਬਰ: ਅਣਪਛਾਤੇ ਕਾਰ ਸਵਾਰਾਂ ਵੱਲੋਂ ਮਹਿਰੂਮ ਕਾਮਰੇਡ ਬਲਵਿੰਦਰ ਸਿੰਘ ਬੇਟੇ ‘ਤੇ ਫਾਇਰਿੰਗ

ਵਾਲ ਵਾਲ ਬਚਿਆ ਗਗਨਦੀਪ ਸਿੰਘ

ਭਿੱਖੀਵਿੰਡ, 27 ਅਪ੍ਰੈਲ 2025 – ਸ਼ੋਰੀਆ ਚੱਕਰ ਵਿਜੇਤਾ ਮਹਿਰੂਮ ਕਾਮਰੇਡ ਬਲਵਿੰਦਰ ਸਿੰਘ ਦੇ ਬੇਟੇ ਗਗਨਦੀਪ ਸਿੰਘ ਤੇ ਅਣਪਛਾਤੇ ਵਰਨਾ ਕਾਰ ਸਵਾਰ ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ ਦੌਰਾਨ ਗਗਨਦੀਪ ਸਿੰਘ ਵਾਲ ਵਾਲ ਬਚ ਗਿਆ ਜਦੋਂ ਕਿ ਅਣਪਛਾਤੇ ਕਾਰ ਸਵਾਰ ਵਿਅਕਤੀ ਮੌਕੇ ਤੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਸ਼ੋਰੀਆ ਵਿਜੇਤਾ ਮਹਿਰੂਮ ਕਾਮਰੇਡ ਬਲਵਿੰਦਰ ਸਿੰਘ ਆਪਣੇ ਨਿਜੀ ਗਨਮੈਨ ਸਰਵਨ ਸਿੰਘ ਨਾਲ ਆਪਣੀ ਸਕਾਰਪੀੳ ਗੱਡੀ ਵਿੱਚ ਸਵਾਰ ਹੋ ਕੇ ਭਿੱਖੀਵਿੰਡ ਚੌਂਕ ਤੋਂ ਹੁੰਦਾ ਹੋਇਆ ਪੰਜ ਵਜੇ ਦੇ ਦਰਮਿਆਨ ਘਰ ਨੂੰ ਜਾ ਰਿਹਾ ਸੀ ਜਦੋਂ ਮੇਨ ਸੜਕ ਨਜਦੀਕ ਬੇਦੀ ਰਾਈਸ ਮਿੱਲ ਨਜਦੀਕ ਜਰੂਰੀ ਕੰਮ ਲਈ ਉਤਰਿਆ ਤਾਂ  ਅਚਾਨਕ ਪਿੱਛੋਂ ਆ ਰਹੀ ਚਿੱਟੇ ਰੰਗ ਦੀ ਵਰਨਾ ਕਾਰ ਸਵਾਰ ਤਿੰਨ ਨੌਜਵਾਨ ਵਿਅਕਤੀਆਂ ਵੱਲੋਂ ਸਿੱਧੇ ਫਾਇਰ ਕੀਤੇ ਤਾਂ ਗਗਨਦੀਪ ਸਿੰਘ ਨੇ ਮੌਕੇ ਨੂੰ ਭਾਂਪਦਿਆਂ ਭੱਜਕੇ ਗੱਡੀ ਵਿੱਚ ਬੈਠ ਕੇ ਜਾਨ ਬਚਾ ਲਈ। ਜਦੋਂ ਕਿ ਗੋਲੀਆਂ ਗੱਡੀ ਦੇ ਵਿੱਚ ਟਾਇਰ ਵਿੱਚ ਲੱਗ ਜਾਣ ਤੇ ਅਣਪਛਾਤੇ ਕਾਰ ਸਵਾਰ ਵਿਅਕਤੀ ਕਾਰ ਸਮੇਤ ਫਰਾਰ ਹੋ ਗਏ। ਦੱਸਣਯੋਗ ਹੈ ਕਿ ਸ਼ੋਰੀਆ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਮਗਰੋਂ ਪੁਲਿਸ ਪ੍ਰਸ਼ਾਸਨ ਵੱਲੋਂ ਗਨਮੈਨ ਮੁਹਈਆ ਕਰਵਾਏ ਗਏ ਸਨ। ਗਗਨਦੀਪ ਸਿੰਘ ਦੀ ਮਾਤਾ ਸ਼ੋਰੀਆ ਚੱਕਰ ਵਿਜੇਤਾ ਜਗਦੀਸ਼ ਕੌਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ, ਐਸਐਸਪੀ ਤਰਨ ਤਾਰਨ ਅਭਿਮੰਨਿਓ ਰਾਣਾ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਪੂਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੂਰਨ ਪ੍ਰਬੰਧ ਕੀਤੇ ਜਾਣ ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕੀਤਾ ਜਾ ਸਕੇ। ਜਿਕਰਯੋਗ ਹੈ ਕਿ ਸ਼ੋਰੀਆ ਚੱਕਰ ਵਿਜੇਤਾ ਜਗਦੀਸ਼ ਕੌਰ ਦੇ ਬੇਟੇ ਗਗਨਦੀਪ ਸਿੰਘ ਤੇ ਹੋਈ ਫਾਇਰਿੰਗ ਸਬੰਧੀ ਡੀਐਸਪੀ ਡੀ ਗੁਰਿੰਦਰਪਾਲ ਸਿੰਘ ਨਾਗਰਾ ਵੱਲੋਂ ਡੀਐਸਪੀ ਪ੍ਰੀਤਇੰਦਰ ਸਿੰਘ ਨਾਲ ਮਿਲ ਕੇ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ। ਡੀਐਸਪੀ ਪ੍ਰੀਤਇੰਦਰ  ਸਿੰਘ ਨਾਲ ਗੱਲ ਕਰਨ ਤੇ ਕਿਹਾ ਪਰਿਵਾਰ ਤਰਫੋਂ ਲਿਖ ਕੇ ਦਿੱਤੇ ਜਾਣ ਤੇ ਜ਼ਿਲ੍ਹਾ ਪ੍ਰਸ਼ਾਸਨ ਤਰਫੋ ਪਹੁੰਚੀਆਂ ਪੁਲਿਸ ਟੀਮਾਂ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਤਾਂ ਜੋ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾ ਸਕੇ ਅਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾ ਸਕੇ।

Related Articles

Leave a Reply

Your email address will not be published. Required fields are marked *

Back to top button