Punjab

ਵੱਡੀ ਉਪਲਬਧੀ : ਮਾਨਸਾ ਜ਼ਿਲ੍ਹੇ ਦੇ ਬੱਕਰੀਆਂ ਚਾਰਨ ਵਾਲੇ ਨੇ ਕੀਤਾ UGC NET ਪਾਸ

ਪਰਿਵਾਰ 'ਚ ਖੁਸ਼ੀ ਦੀ ਲਹਿਰ

ਮਾਨਸਾ , 31 ਜੁਲਾਈ : ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹੇ ਦੇ ਬੱਕਰੀਆਂ ਚਾਰਨ ਵਾਲੇ ਨੌਜਵਾਨ ਵੱਲੋਂ ਯੂਜੀਸੀ ਨੈੱਟ ਪ੍ਰੀਖਿਆ ਪਾਸ ਕੀਤੀ ਗਈ। ਇੱਕ ਪਾਸੇ ਜਿੱਥੇ ਇੱਕੋ ਪਰਿਵਾਰ ਦੀਆਂ ਤਿੰਨ ਧੀਆਂ ਵੱਲੋਂ ਯੂਜੀਸੀ ਨੈੱਟ ਪ੍ਰੀਖਿਆ ਪਾਸ ਕੀਤੀ ਗਈ ਹੈ ਉਥੇ ਹੀ ਦੂਜੇ ਪਾਸੇ ਇੱਕ ਬੱਕਰੀਆਂ ਚਾਰਨ ਵਾਲੇ ਨੌਜਵਾਨ ਵੱਲੋਂ ਕੀਤੀ ਆਪਣੀ ਮਿਹਨਤ ਸਦਕਾ ਇਹ ਪ੍ਰੀਖਿਆ ਪਾਸ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਸਬੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਕਸਬਾ ਬੋਹੇ ਦੇ ਨੌਜਵਾਨ ਕੋਮਲ ਨੇ ਦੱਸਿਆ ਕਿ ਉਸ ਨੇ ਬੀਏ ਬੀਐਡ ਅਤੇ ਇੰਗਲਿਸ਼ ਐਮਏ ਕੀਤੀ ਹੈ। ਇਸ ਦੇ ਬਾਅਦ ਉਸਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ। ਉਸ ਨੇ ਦੱਸਿਆ ਕਿ ਮੁਸ਼ਕਲਾਂ ਉਸ ਨੂੰ ਕਾਫੀ ਆਈਆਂ ਪਰ ਉਸ ਦੀ ਮਿਹਨਤ ਰੰਗ ਲਿਆਈ ਹੈ। ਉਸ ਨੇ ਦੱਸਿਆ ਕਿ ਉਸ ਕੋਲ 10 ਤੋਂ 12 ਬੱਕਰੀਆਂ ਹਨ। ਪਰਿਵਾਰ ਵਿੱਚ ਉਹਨਾਂ ਦੇ ਦਾਦੀ, ਮਾਤਾ ਪਿਤਾ ਅਤੇ ਭਰਾ ਨੇ ਹੱਲਾਸ਼ੇਰੀ ਦਿੱਤੀ। ਉਹ ਜਨਵਰੀ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ।

Related Articles

Leave a Reply

Your email address will not be published. Required fields are marked *

Back to top button