
ਜੈਪੁਰ, 27 ਮਈ- ਜੈਪੁਰ ਵਿੱਚ ਇੱਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ ਹੈ। ਸੀਤਾਪੁਰ ਉਦਯੋਗਿਕ ਖੇਤਰ ਦੇ ਜਿਊਲਰੀ ਜ਼ੋਨ ਵਿੱਚ ਇੱਕ ਸੈਪਟਿਕ ਟੈਂਕ ਵਿੱਚ ਦਾਖ਼ਲ ਹੋਏ ਅੱਠ ਮਜ਼ਦੂਰਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਚਾਰ ਹੋਰ ਕਾਮਿਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਦੋਂ ਕਿ ਦੋ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਚਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ।



