Punjab
ਵੱਡਾ ਹਾਦਸਾ : ਸਵਾਰੀਆਂ ਨਾਲ ਭਰੇ ਆਟੋ ਤੇ ਕਾਰ ਵਿਚਕਾਰ ਹੋਈ ਜ਼ਬਰਦਸਤ ਟੱਕਰ, 3 ਦੀ ਮੌਤ; 1 ਬੱਚੇ ਸਮੇ 3 ਗੰਭੀਰ ਜ਼ਖਮੀ

ਜਲੰਧਰ, 25 ਜੂਨ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਵਾਰੀਆਂ ਨਾਲ ਭਰੇ ਆਟੋ ਦੀ ਕਾਰ ਨਾਲ ਜ਼ਬਰਦਸਤ ਟੱਕਰ ਹੋਈ, ਜਿਸ ਵਿੱਚ 3 ਲੋਕਾਂ ਦੀ ਮੌਤ ਤੇ 1 ਬੱਚੇ ਸਣੇ 3 ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਆਟੋ ਝੰਡੀ ਪੀਰ ਕਡਿਆਣਾ ਤੋਂ ਫਿਲੌਰ ਵੱਲ ਆ ਰਿਹਾ ਸੀ ਤਾਂ ਫਲੋ ਨੇੜੇ ਪਿੰਡ ਬੁਰਜ ਪੁਖਤਾ ਸ਼ਿਸ਼ੋ ਵਾਲ ਨੇੜੇ ਇੱਕ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਆਟੋ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਤੋਂ ਇਲਾਵਾ 1 ਬੱਚੇ ਸਮੇਤ ਤਿੰਨ ਹੋਰ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ੇਰੇ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਭੇਜਿਆ ਗਿਆ।



