Punjab

ਵੱਡਾ ਹਾਦਸਾ : ਗੰਗਾ ਪੁਲ ਦੀ ਰੇਲਿੰਗ ਤੋੜ ਕੇ ਨਦੀ ‘ਚ ਡਿੱਗੀ ਸਕਾਰਪੀਓ, ਦੋ ਦੀ ਮੌਤ; ਬਾਕੀਆਂ ਦੀ ਭਾਲ ਜਾਰੀ

ਬਕਸਰ, 21 ਜੂਨ : ਬਿਹਾਰ ਦੇ ਬਕਸਰ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਜ਼ਿਲ੍ਹੇ ਦੇ ਪੁਰਾਣੇ ਗੰਗਾ ਪੁਲ ਤੋਂ ਇੱਕ ਸਕਾਰਪੀਓ ਨਦੀ ਵਿੱਚ ਡਿੱਗ ਗਈ। ਹੁਣ ਤੱਕ ਇਸ ਹਾਦਸੇ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਨਦੀ ਵਿੱਚੋਂ ਕੱਢੀਆਂ ਜਾ ਚੁੱਕੀਆਂ ਹਨ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਸਕਾਰਪੀਓ ਨੂੰ ਵੀ ਪਾਣੀ ਵਿੱਚੋਂ ਬਾਹਰ ਕੱਢ ਲਿਆ ਹੈ। ਮ੍ਰਿਤਕਾਂ ਦੀ ਪਛਾਣ ਅਰਜੁਨ ਉਰਫ਼ ਝਾਮੂ ਸਿੰਘ ਅਤੇ ਹਰਸ਼ ਕੁਮਾਰ ਵਜੋਂ ਹੋਈ ਹੈ। ਘਟਨਾ ਬਾਰੇ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਗੱਡੀ ਸ਼ੁੱਕਰਵਾਰ ਰਾਤ 8.30 ਵਜੇ ਪੁਲ ਦੀ ਰੇਲਿੰਗ ਤੋੜ ਕੇ ਨਦੀ ਵਿੱਚ ਡਿੱਗ ਗਈ। ਇਸ ‘ਤੇ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਅਰਜੁਨ ਉਰਫ਼ ਝਾਮੂ ਸਿੰਘ ਦੀ ਲਾਸ਼ ਸ਼ੁੱਕਰਵਾਰ ਰਾਤ ਲਗਪਗ 1 ਵਜੇ ਬਰਾਮਦ ਕੀਤੀ ਗਈ। ਹਰਸ਼ ਦੀ ਲਾਸ਼ ਅਤੇ ਗੱਡੀ ਨੂੰ ਸ਼ਨੀਵਾਰ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।

Related Articles

Leave a Reply

Your email address will not be published. Required fields are marked *

Back to top button