Punjab

ਵੱਖ ਵੱਖ ਥਾਵਾਂ ਤੋਂ ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਚਾਰ ਕਾਬੂ

ਮੋਗਾ, 14 ਜੂਨ : ਪੁਲਿਸ ਵੱਲੋਂ ਗਸ਼ਤ ਦੌਰਾਨ ਵੱਖ ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਹੈਰੋਇੰਨ ਅਤੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਸਿਟੀ ਸਾਊਥ ਪੁਲਿਸ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਦੀ ਸੂਚਨਾ ’ਤੇ ਪਹਾੜਾ ਸਿੰਘ ਚੌਕ ਦੇ ਨੇੜੇ ਮੁਖਬਰ ਦੀ ਸੂਚਨਾ ’ਤੇ ਦਿਲਬਾਗ ਸਿੰਘ ਉਰਫ ਗੇਲਾ ਵਾਸੀ ਪਿੰਡ ਰੌਲੀ ਅਤੇ ਸੁਖਮਨਦੀਪ ਸਿੰਘ ਉਰਫ ਬੌਬੀ ਵਾਸੀ ਪਿੰਡ ਧੂੜਕੋਟ ਕਲਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਸਿਟੀ ਸਾਊਥ ਪੁਲਿਸ ਦੇ ਸਹਾਇਕ ਥਾਣੇਦਾਰ ਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਦੀ ਸੂਚਨਾ ਤੇ ਮੋਗਾ ਦੀ ਦਾਣਾ ਮੰਡੀ ਗੇਟ ਜੀਰਾ ਤੇ ਕਰਨ ਸਿੰਘ ਉਰਫ ਪੋਪਲ ਅਤੇ ਸ਼ਿਵਮ ਕੁਮਾਰ ਵਾਸੀ ਬਾਬਾ ਜੀਵਨ ਸਿੰਘ ਨਗਰ ਦੁੱਨੇਕੇ ਨੂੰ ਕਾਬੂ ਕਰਕੇ ਕਰਨ ਸਿੰਘ ਉਰਫ ਪੋਪਲ ਪਾਸੋ 160 ਖੁੱਲ੍ਹੀਆਂ ਗੋਲੀਆਂ ਅਤੇ ਸ਼ਿਵਮ ਕੁਮਾਰ ਦੇ ਕਬਜ਼ੇ ’ਚ 140 ਖੁੱਲ੍ਹੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਕਾਬੂ ਕੀਤੇ ਚਾਰੋ ਕਥਿਤ ਦੋਸ਼ੀਆਂ ਖਿਲਾਫ਼ ਵੱਖ ਵੱਖ ਥਾਣਿਆ ਵਿਚ ਮਾਮਲਾ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button