Punjab

ਵਿਸ਼ਵ ਜੰਗਲੀ ਜੀਵ ਦਿਵਸ ’ਤੇ ਪਾਵਰ ਪੁਆਇੰਟ ਪੇਸ਼ਕਾਰੀ ਅਤੇ ਭਾਸ਼ਣ ਦਾ ਆਯੋਜਨ ਕਰਵਾਇਆ

ਫ਼ਿਰੋਜ਼ਪੁਰ, 10 ਮਾਰਚ (ਜਸਵਿੰਦਰ ਸਿੰਘ ਸੰਧੂ)– ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ, ਡਾ. ਅਗਨੀਜ਼ ਢਿੱਲੋਂ, ਸੈਕਟਰੀ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਅਤੇ ਪਿ੍ਰੰਸੀਪਲ ਡਾ. ਸੰਗੀਤਾ, ਦੇ ਦਿਸ਼ਾ ਨਿਰਦੇਸ਼ਨ ਵਿੱਚ ਇਹ ਸੰਸਥਾ ਨਿਰੰਤਰ ਤਰੱਕੀ ਦੇ ਮਾਰਗ ‘ਤੇ ਅਗਰਸਰ ਹੈ। 1934 ਤੋਂ, ਕਾਲਜ ਮਹਿਲਾ ਸਸ਼ਕਤੀਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਲੜੀ ਦੇ ਤਹਿਤ ਜੀਵ ਵਿਗਿਆਨ ਵਿਭਾਗ ਦੁਆਰਾ “ਜੰਗਲੀ ਜੀਵ ਸੰਭਾਲ, ਧਨ : ਲੋਕਾਂ ਅਤੇ ਗ੍ਰਹਿ ਵਿੱਚ ਨਿਵੇਸ਼ ਕਰਨਾ ਵਿਸ਼ੇ ’ਤੇ ਪਾਵਰ ਪੁਆਇੰਟ ਪੇਸ਼ਕਾਰੀ ਅਤੇ ਭਾਸ਼ਣ ਦਾ ਆਯੋਜਨ ਕੀਤਾ ਗਿਆ । ਪਿ੍ਰੰਸੀਪਲ ਡਾ. ਸੰਗੀਤਾ ਨੇ ਜੰਗਲੀ ਜੀਵ ਦਿਵਸ ‘ਤੇ ਬੋਲਦਿਆ ਕਿਹਾ ਕਿ ਸਾਨੂੰ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦੀ ਵਿਦਿਆਰਥਣ ਪ੍ਰਭਨੂਰ ਕੌਰ, ਐੱਮਐੱਸਸੀ-1 ਨੇ ਜੰਗਲੀ ਜੀਵ ਸੰਭਾਲ ਧਨ ਵਿਸ਼ੇ ਤੇ ਆਪਣੀ ਪੇਸ਼ਕਾਰੀ ਰਾਹੀ ਖਤਰੇ ਵਿੱਚ ਪਈਆਂ ਪ੍ਰਜਾਤੀਆਂ ਅਤੇ ਵਾਤਾਵਰਨ ਪ੍ਰਣਾਲੀਆਂ ਦੀ ਰੱਖਿਆ ਦੇ ਮਹੱਤਵ ਬਾਰੇ ਅਣਮੁੱਲੀ ਜਾਣਕਾਰੀ ਸਾਂਝੀ ਕੀਤੀ । ਇਸ਼ ਪੇਸ਼ਕਾਰੀ ਦਾ ਮੁੱਖ ਮਕਸਦਾ ਵਿਦਿਆਰਥਣਾਂ ਵਿੱਚ ਜੰਗਲੀ ਜੀਵਾਂ ਪ੍ਰਤੀ ਜਾਗਰੂਕ ਕਰਨਾ ਸੀ । ਪੋਸਟ ਗ੍ਰੇਜੂਏਟ ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਮੌਕਸ਼ੀ ਨੇ ਇਸ ਵਿਸ਼ੇ ਤੇ ਬੋਲਦਿਆ ਕਿਹਾ ਕਿ ਧਰਤੀ ਤੇ ਮੌਜ਼ੂਦ ਪ੍ਰਜਾਤੀਆਂ ਦਾ ਬਚਾਅ ਸਿੱਧੇ ਰੂਪ ਵਿੱਚ ਮਨੁੱਖੀ ਭਲਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਜਾਤੀਆਂ ਦੀ ਸਾਂਭ ਸੰਭਾਲ ਦੇ ਯਤਨਾਂ ਵਿੱਚ ਨਿਵੇਸ਼ ਕਰਕੇ ਜਾਗਰੂਕਤਾ ਦਾ ਪ੍ਰਚਾਰ ਕਰਦਿਆ ਅਸੀ ਅਜਿਹੇ ਭਵਿੱਖੀ ਕਾਰਜ ਕਰ ਸਕਦੇ ਹਾਂ। ਕਾਲਜ ਪਿ੍ਰੰਸੀਪਲ ਡਾ. ਸੰਗੀਤਾ ਨੇ ਪ੍ਰੇਗਰਾਮ ਦੇ ਸਫਲ ਆਯੋਜਨ ਤੇ ਕੌਆਰਡੀਨੇਟਰ ਤੇ ਈਕੋ ਕਲੱਬ ਦੇ ਇੰਚਾਰਜ ਡਾ. ਮੌਕਸ਼ੀ, ਦਾਮਿਨੀ ਅਰੋੜਾ, ਵਿਸ਼ਵਪ੍ਰੀਤ ਸਿੰਘ, ਸ਼ਾਲਿਨੀ, ਆਰਤੀ ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨਨਿਰਮਲ ਸਿੰਘ ਢਿੱਲੋ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।

Related Articles

Leave a Reply

Your email address will not be published. Required fields are marked *

Back to top button