Punjab
ਵਿਵਾਦਾਂ ‘ਚ ਘਿਰੇ 2 ਮਸ਼ਹੂਰ ਪੰਜਾਬੀ ਗਾਇਕ
ਪੰਜਾਬ ਮਹਿਲਾ ਕਮਿਸ਼ਨ ਨੇ Su-Moto ਨੋਟਿਸ ਲੈ ਕੇ ਕੀਤਾ 11 ਅਗਸਤ ਨੂੰ ਤਲਬ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 7 ਅਗਸਤ : ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਹ ਹਨੀ ਸਿੰਘ ਦੇ ਗੀਤ “ਮਿਲੇਨੀਅਮ” ਬਾਰੇ ਹੈ, ਜਿਸ ‘ਤੇ ਔਰਤਾਂ ਵਿਰੁੱਧ ਅਸ਼ਲੀਲ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਖੁਦ ਨੋਟਿਸ ਲਿਆ ਹੈ ਅਤੇ ਹਨੀ ਸਿੰਘ ਵਿਰੁੱਧ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਗਾਇਕ ਕਰਨ ਔਜਲਾ ਦੇ ਗੀਤ ‘ਐਮਐਫ ਗਬਰੂ’ ‘ਤੇ ਵੀ ਵਿਵਾਦ ਹੋ ਰਿਹੈ। ਜਦ ਕਿ ਇਸ ਗਾਣੇ ਨੂੰ ਯੂਟਿਊਬ ‘ਤੇ 9 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।



