Punjab

ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਤੇ ਏਟੀਪੀ ਸੁਖਦੇਵ ਦੀ ਪਟੀਸ਼ਨ ’ਤੇ ਸੁਣਵਾਈ ਅੱਜ

ਜਲੰਧਰ, 7 ਜੂਨ ਵਿਧਾਇਕ ਰਮਨ ਅਰੋੜਾ ਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੀ ਜਾਂਚ ਤੇਜ਼ ਹੋ ਗਈ ਹੈ। ਵਿਜੀਲੈਂਸ ਵਿਭਾਗ ਦੇ ਅੱਗੇ ਹੁਣ ਤੱਕ ਕੁਲ 9 ਵਿਅਕਤੀਆਂ ਨੇ ਅਦਾਲਤ ’ਚ 164 ਸੀਆਰਪੀਸੀ ਤਹਿਤ ਬਿਆਨ ਦਰਜ ਕਰਵਾਏ ਹਨ, ਜਿਹੜੇ ਬਾਕਾਇਦਾ ਲਿਖਤੀ ਤੌਰ ’ਤੇ ਲਏ ਗਏ ਹਨ। ਇਸੇ ਤਰ੍ਹਾਂ 45 ਤੋਂ ਵੱਧ ਲੋਕਾਂ ਨੇ ਨਿੱਜੀ ਰੂਪ ਨਾਲ ਵਿਜੀਲੈਂਸ ਦਫਤਰ ਪਹੁੰਚ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਜਦੋਂ ਇਸ ਕੇਸ ਲੁਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮਾਂ ਮਖੀਜਾ ਤੇ ਸੁਖਦੇਵ ਤੋਂ ਪੁੱਛਗਿੱਛ ਕੀਤੀ, ਉਦੋਂ ਪਤਾ ਲੱਗਿਆ ਕਿ ਸ਼ਹਿਰ ਦੀਆਂ 200 ਤੋਂ ਵੱਧ ਇਮਾਰਤਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਸਨ, ਜਿਨ੍ਹਾਂ ਵਿਚ ਕਰੀਬ ਦਰਜਨ ਢਾਬਾ ਸੰਚਾਲਕ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਨਾ ਸਿਰਫ਼ ਇਮਾਰਤਾਂ ਨੂੰ ਨੋਟਿਸ ਭੇਜੇ, ਸਗੋਂ ਕਈ ਮਾਮਲਿਆਂ ਵਿਚ ਵਪਾਰੀਆਂ ਤੇ ਢਾਬਾ ਮਾਲਕਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ ਵੱਡੀ ਰਕਮ ਵਸੂਲਣ ਦੇ ਵੀ ਦੋਸ਼ ਸਾਹਮਣੇ ਆਏ ਹਨ। ਵਿਜੀਲੈਂਸ ਹੁਣ ਤੱਕ 45 ਤੋਂ ਵੱਧ ਲੋਕਾਂ ਨੂੰ ਨਿੱਜੀ ਤੌਰ ’ਤੇ ਬੁਲਾ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਚੁੱਕੀ ਹੈ, ਜਦਕਿ ਕਈ ਲੋਕ ਬਿਨਾਂ ਬੁਲਾਏ ਸ਼ਿਕਾਇਤਾਂ ਲੈ ਕੇ ਆਏ ਹਨ। ਹੁਣ ਇਸ ਘੁਟਾਲੇ ਵਿਚ ਸ਼ਹਿਰ ਦੇ ਕਈ ਵੱਡੇ ਉਦਯੋਗਪਤੀ ਤੇ ਕਾਰੋਬਾਰੀ ਵੀ ਜਾਂਚ ਦੇ ਘੇਰੇ ਵਿਚ ਆ ਗਏ ਹਨ। ਕੁਝ ਨੇ ਵਿਜੀਲੈਂਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਖੁੱਲ੍ਹ ਕੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪੈਸੇ ਵਸੂਲੇ ਗਏ। ਵਿਭਾਗ ਇਨ੍ਹਾਂ ਬਿਆਨਾਂ ਦੇ ਅਧਾਰ ’ਤੇ ਵੱਖਰੀਆਂ ਜਾਂਚ ਫਾਈਲਾਂ ਤਿਆਰ ਕਰ ਰਿਹਾ ਹੈ ਤੇ ਜਲਦੀ ਹੀ ਕੁਝ ਹੋਰ ਗ੍ਰਿਫਤਾਰੀਆਂ ਸੰਭਵ ਹਨ।

ਵਿਜੀਲੈਂਸ ਖੁਦ ਪੀੜਤਾਂ ਨੂੰ ਬੁਲਾ ਕੇ ਬਣਾ ਰਹੀ ਸ਼ਿਕਾਇਤਕਰਤਾ

ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਮਾਮਲੇ ’ਚ ਨਵੇਂ ਨਾਂ ਆਉਣ ’ਤੇ ਪੀੜਤਾਂ ਨੂੰ ਫ਼ੋਨ ਕਰ ਰਹੀ ਹੈ ਤੇ ਉਨ੍ਹਾਂ ਤੋਂ ਸ਼ਿਕਾਇਤ ਦਰਜ ਕਰਵਾ ਰਹੀ ਹੈ। ਇਸ ਕਾਰਨ ਸ਼ਿਕਾਇਤਕਰਤਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਨੂੰ ਵੀ ਵਿਜੀਲੈਂਸ ਨੇ ਕਈ ਲੋਕਾਂ ਨੂੰ ਫ਼ੋਨ ਕਰ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ।

Related Articles

Leave a Reply

Your email address will not be published. Required fields are marked *

Back to top button