Punjab

ਵਿਧਾਇਕ ਰਮਨ ਅਰੋੜਾ ਤੇ ਕੁੜਮ ਰਾਜੂ ਮਦਾਨ ਦੀ ਅਗਾਊ ਜ਼ਮਾਨਤ ਪਟੀਸ਼ਨ ਅਰਜ਼ੀ ’ਤੇ ਸੁਣਵਾਈ ਅੱਜ

ਜਲੰਧਰ, 5 ਜੁਲਾਈ : ਭ੍ਰਿਸ਼ਟਾਚਾਰ ਦੇ ਮਾਮਲੇ ’ਚ ਇੱਕ ਮਹੀਨੇ ਤੋਂ ਨਾਭਾ ਜੇਲ੍ਹ ’ਚ ਬੰਦ ਵਿਧਾਇਕ ਰਮਨ ਅਰੋੜਾ ਦੀ ਜ਼ਮਾਨਤ ਪਟੀਸ਼ਨ ਦੀ ਅਰਜ਼ੀ ’ਤੇ ਸੁਣਵਾਈ ਅੱਜ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ’ਚ ਹੋਵੇਗੀ। ਇਸ ਦਿਨ ਵਿਧਾਇਕ ਦੇ ਕੁੜਮ ਰਾਜੂ ਮਦਾਨ ਦੀ ਅਗਾਊ ਜ਼ਮਾਨਤ ਪਟੀਸ਼ਨ ਦੀ ਅਰਜ਼ੀ ’ਤੇ ਵੀ ਸੁਣਵਾਈ ਹੋਵੇਗੀ। ਦੋਵਾਂ ’ਤੇ ਨਗਰ ਨਿਗਮ ’ਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਨਾਲ ਜੁੜੇ ਗੰਭੀਰ ਦੋਸ਼ ਹਨ। ਕੁਝ ਦਿਨ ਪਹਿਲਾਂ ਰਮਨ ਅਰੋੜਾ ਨੇ ਬਿਮਾਰੀ ਦੇ ਇਲਾਜ ਲਈ ਅਰਜ਼ੀ ਲਾਈ ਸੀ, ਜਿਸ ਕਾਰਨ ਉਹ ਇਲਾਜ ਦੌਰਾਨ ਪਟਿਆਲਾ ਹਸਪਤਾਲ ’ਚ ਦਾਖ਼ਲ ਰਹੇ ਸਨ। ਇਸੇ ਕੇਸ ’ਚ ਵਿਧਾਇਕ ਦੇ ਵਾਇਸ ਸੈਂਪਲ ਸਬੰਧੀ ਲਗਾਈ ਅਰਜ਼ੀ ਅਤੇ ਵਿਧਾਇਕ ਦੇ ਕਰੀਬੀ ਮਹੇਸ਼ ਮੁਖੀਜਾ ਦੀ ਜ਼ਮਾਨਤ ’ਤੇ ਸੁਣਵਾਈ 8 ਜੁਲਾਈ ਨੂੰ ਹੋਵੇਗੀ। ਇਸੇ ਕੇਸ ’ਚ ਨਾਮਜ਼ਦ ਵਿਧਾਇਕ ਦਾ ਪੁੱਤਰ ਰਾਜਨ ਅਰੋੜਾ ਵਿਜ਼ੀਲੈਂਸ ਦੀ ਪਹੁੰਚ ਤੋਂ ਬਾਹਰ ਚੱਲ ਰਿਹਾ ਹੈ ਅਤੇ ਉਸ ਨੇ ਵਿਜੀਲੈਂਸ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅਗਾਊ ਅਰਜ਼ੀ ਲਾਈ ਹੋਈ ਹੈ, ਜਿਸ ਦੀ ਸੁਣਵਾਈ 16 ਜੁਲਾਈ ਨੂੰ ਹੋਵੇਗੀ।

Related Articles

Leave a Reply

Your email address will not be published. Required fields are marked *

Back to top button