
ਹੁਸ਼ਿਆਰਪੁਰ, 17 ਜੂਨ : ਵਿਦੇਸ਼ ਵਿਚ ਬੈਠ ਕੇ ਨਸ਼ਾ, ਹਵਾਲਾ ਅਤੇ ਹਥਿਆਰਾਂ ਦੇ ਕੰਮ ਕਰ ਰਹੇ ਸੌਰਵ ਜਿੰਦਲ ਉਰਫ਼ ਸੌਬੀ ਗੈਂਗ ਦੇ ਇੱਕ ਗੁਰਗੇ ਨੂੰ ਤਿੰਨ ਪਿਸਤੌਲਾਂ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਦਾਅਵਾ ਕੀਤਾ ਹੈ। ਅੱਜ ਸਿਵਲ ਲਾਈਨ ਵਿਖੇ ਪੱਰਤਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਇਸ ਸਾਰੇ ਮਾਮਲੇ ਦਾ ਖ਼ੁਲਾਸਾ ਕੀਤਾ । ਉਨ੍ਹਾਂ ਦੱਸਿਆ ਕਿ 07 ਮਈ ਨੂੰ ਸੀ ਆਈ ਏ ਸਟਾਫ਼ ਦੇ ਇੰਚਾਰਜ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਸਾਹਿਲਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕਿਲਾ ਬਰੂਨ ਨੂੰ ਕਾਬੂ ਕੀਤਾ ਸੀ ਜਿਸ ਨੇ ਪੁੱਛ ਗਿੱਛ ਦੌਰਾਨ ਦੱਸਿਆ ਸੀ ਕਿ ਵਿਵੇਸ਼ ਵਿਚ ਬੈਠੇ ਉਹ ਸੌਰਵ ਜਿੰਦਲ ਉਰਫ ਸੌਬੀ ਪੁੱਤਰ ਜਸਵੀਰ ਸਿੰਘ ਉਰਫ ਕਾਕਾ ਗੁੱਜਰ ਵਾਸੀ ਕੀਰਤੀ ਨਗਰ ਹਾਲ ਵਾਸੀ ਅਮਰੀਕਾ ਦੇ ਇਸ਼ਾਰੇ ’ਤੇ ਇੱਧਰ ਰਹਿੰਦੇ ਹੇਮੰਤ ਅਤੇ ਨੀਰਜ ਕੁਮਾਰ ਉਰਫ਼ ਰਾਂਝਾ ਵਲੋਂ ਭੇਜੀ ਜਾਂਦੀ ਹੈਰੋਇਨ ਸਪਲਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 14 ਮਈ ਨੂੰ ਹੇਮੰਤ ਕੁਮਾਰ ਪੁੱਤਰ ਅਜੇ ਕੁਮਾਰ ਵਾਸੀ ਅਬਾਦਪੁਰਾ ਡਿਵੀਜਨ ਨੰਬਰ 06 ਜਲੰਧਰ ਨੂੰ ਇੱਕ ਦੇਸੀ ਪਿਸਤਨੋ ਅਤੇ ਇੱਕ ਰੌਂਦ ਸਮੇਤ ਕਾਬੂ ਕੀਤਾ ਤਾਂ ਉਸ ਨੇ ਇੰਕਸ਼ਾਫ ਕੀਤਾ ਸੀ ਕਿ ਉਸ ਨਾਲ ਲੀਰਜ ਕੁਮਾਰ ਉਰਫ਼ ਰਾਂਝਾ ਪੁੱਤਰ ਸੁਰਿੰਦਰਪਾਲ ਵਾਸੀ ਹਰਦੋਖ਼ਾਨਪੁਰ ਥਾਣਾ ਮਾਡਲ ਟਾਊਨ ਹਾਲ ਵਾਸੀ ਬੰਜਰਬਾਗ ਵੀ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਪੁਲਿਸ ਨੇ ਨੀਰਜ ਕੁਮਾਰ ਰਾਂਝਾ ਨੂੰ ਵੀ ਕਾਬੂ ਕਰ ਲਿਆ ਅਤੇ ਉਸ ਕੋਲੋਂ ਦੋ ਪਿਸਤੌਲ 32 ਬੋਰ ਅਤੇ ਇੱਕ ਪਿਸਤੌਲ 09 ਐਮ ਐਮ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਕਿਥਤ ਦੋਸ਼ੀਆਂ ਨੇ ਮੰਨਿਆਂ ਕਿ ਹੇਮੰਤ ਅਤੇ ਨੀਰਜ ਵਿਦੇਸ਼ ਵਿਚ ਬੈਠੇ ਨਸ਼ਾ ਤਸਕਰ ਸੌਰਵ ਜਿੰਦਲ ਉਕਤ ਦੇ ਕਹਿਣ ਤੇ ਗੈਂਗ ਬਣਾ ਕੇ ਹੁਸ਼ਿਆਰਪੁਰ ਅਤੇ ਆਸ ਪਾਸ ਦੇ ਖ਼ੇਤਰਾਂ ਵਿਚ ਪੈਸੇ ਕਮਾਉਣ ਦੇ ਇਰਾਦੇ ਨਾਲ ਨਸ਼ਾ ਅਤੇ ਅਸਲਾ ਸਪਲਾਈ ਕਰਦੇ ਸਨ ਜਿਨ੍ਹਾਂ ਦੀ ਤਲਾਸ ਪੁਲਿਸ ਵੀ ਕਰ ਰਹੀ ਸੀ। ਉਨ੍ਹਾ ਕਿਹਾ ਕਿ ਪੁਲਿਸ ਨੇ ਹੁਣ ਤੱਕ ਸੌਰਵ ਜਿੰਦਲ ਗੈਂਗ ਦੇ ਅੱਧੀ ਦਰਜ਼ਨ ਤੋਂ ਵੱਧ ਗੁਰਗਿਆਂ ਨੂੰ ਕਾਬੂ ਕਰ ਲਿਆ ਹੈ ਅਤੇ ਜਿਲ੍ਹੇ ਵਿਚ ਨਸ਼ਾ ਅਤੇ ਹਥਿਆਰਾਂ ਦੀ ਸਪਲਾਈ ਦੇ ਨੈਟਵਰਕ ਨੂੰ ਤੋੜ ਦਿੱਤਾ ਹੈ। ਇਸ ਮੌਕੇ ਐਸ ਪੀ ਡਾ ਮੁਕੇਸ਼ ਕੁਮਾਰ , ਸੁਖਨਿੰਦਰ ਸਿੰਘ ਉੱਪ ਕਪਤਾਨ, ਸੀ ਆਈ ਏ ਇੰਚਾਰਜ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।



