ਵਿਦਿਆਰਥੀਆਂ ਨੂੰ ਵਿਦੇਸ਼ ਆਸਟ੍ਰੇਲੀਆ ਵਰਕ ਪਰਮਿਟ ’ਤੇ ਭੇਜਣ ਦਾ ਝਾਂਸਾ ਦੇ ਕੇ ਠੱਗੇ 18 ਲੱਖ 97 ਹਜ਼ਾਰ 300 ਰੁਪਏ, ਮਾਮਲਾ ਦਰਜ

ਫਿਰੋਜ਼ਪੁਰ, 19 ਫਰਵਰੀ (ਬਾਲ ਕਿਸ਼ਨ): ਫਿਰੋਜ਼ਪੁਰ ਇਕ ਵਿਅਕਤੀ ਦੇ ਵਿਦਿਆਰਥੀਆਂ ਨੂੰ ਵਿਦੇਸ਼ ਆਸਟ੍ਰੇਲੀਆ ਵਰਕ ਪਰਮਿਟ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 18 ਲੱਖ 97 ਹਜ਼ਾਰ 300 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ 5 ਲੋਕਾਂ ਖਿਲਾਫ 420, 467, 468, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਝਿਰਮਲ ਸਿੰਘ ਨੇ ਦੱਸਿਆ ਕਿ ਦਰਖਾਸਤ/ਯੂਆਈਡੀ ਨੰਬਰ 459686 ਰਾਹੀਂ ਜਸਪ੍ਰੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਕਾਮਲ ਵਾਲਾ ਨੇ ਦੱਸਿਆ ਕਿ ਦੋਸ਼ੀਅਨ ਕਵਿਤਾ ਸਚਦੇਵਾ ਪੁੱਤਰੀ ਧਰਮਵੀਰ, ਕਰਤਾਰ ਸਿੰਘ ਪੁੱਤਰ ਕੰਵਲਜੀਤ ਸਿੰਘ, ਸੁਸ਼ੀਲ ਬਾਲਾ ਪਤਨੀ ਧਰਮਵੀਰ ਵਾਸੀਅਨ ਸ਼ਾਹਕੋਟ, ਆਦਰਸ਼ ਨਗਰ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ, ਪ੍ਰਵੀਨ ਗਰੋਵਰ ਉਰਫ ਬੋਬੀ ਪੁੱਤਰ ਰਜਿੰਦਰ ਕੁਮਾਰ ਗਰੋਵਰ ਵਾਸੀ ਮੁਹੱਲਾ ਬਾਗ ਵਾਲਾ ਸ਼ਮਸ਼ਾਨਘਾਟ ਰੋਡ ਜਲੰਧਰ, ਜਸਪਾਲ ਸਿੰਘ ਮੁਗਲਾਨੀ ਪੁੱਤਰ ਨਾਨਕ ਸਿੰਘ ਵਾਸੀ ਨੇੜੇ ਸੰਗਤ ਨਿਵਾਸ ਕਮੇਟੀ ਹੋਲਾ ਮੁਹੱਲਾ ਸ੍ਰੀ ਆਨੰਦਪੁਰ ਸਾਹਿਬ ਸ਼ਾਹਕੋਟ ਜ਼ਿਲ੍ਹਾ ਜਲੰਧਰ ਵੱਲੋਂ ਉਸ ਦੇ ਵਿਦਿਆਰਥੀਆਂ ਨੂੰ ਵਰਕ ਪਰਮਿਟ ’ਤੇ ਵਿਦੇਸ਼ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 18 ਲੱਖ 97 ਹਜ਼ਾਰ 300 ਰੁਪਏ ਦੀ ਠੱਗੀ ਮਾਰੀ। ਸਹਾਇਕ ਥਾਣੇਦਾਰ ਝਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪੜਤਾਲ ਉਕਤ ਦੋਸ਼ੀਅਨ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।



