Punjab

ਵਿਗੜਦੇ ਹਾਲਾਤ : 2 ਮਹੀਨਿਆਂ ’ਚ 5 ਕਤਲ, 20 ਲੁੱਟਾਂ ਤੇ 27 ਚੋਰੀਆਂ

ਲੁਧਿਆਣਾ, 9 ਜੁਲਾਈ : ਲੁਧਿਆਣਾ ਦੀਆਂ ਸੜਕਾਂ ’ਤੇ ਜੇ ਤੁਸੀਂ ਜਾ ਰਹੇ ਹੋ ਤਾਂ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੇ ਆਪਣੇ ’ਤੇ ਹੈ, ਕਿਉਂਕਿ ਪੁਲਿਸ ਦੀ ਪੈਟਰੋਲਿੰਗ ਬਹੁਤ ਹੀ ਘੱਟ ਹੈ, ਨਤੀਜੇ ਵਜੋਂ ਲੋਕ ਸ਼ਰੇਆਮ ਵੱਢੇ ਜਾ ਰਹੇ ਹਨ ਤੇ ਲੁਟੇਰੇ ਸ਼ਹਿਰ ਵਾਸੀਆਂ ਤੋਂ ਲੁੱਟ-ਖੋਹ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ’ਚ ਕ੍ਰਾਈਮ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਕੰਟਰੋਲ ਕਰਨ ’ਚ ਫੇਲ ਸਾਬਤ ਹੋ ਰਹੀ ਹੈ। ਪਿਛਲੇ 2 ਮਹੀਨਿਆਂ ’ਚ ਹੋਏ ਕ੍ਰਾਈਮ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ 5 ਕਤਲ, 20 ਲੱਟਾਂ ਤੇ 27 ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ। ਇਨ੍ਹਾਂ ’ਚੋਂ 70 ਫੀਸਦੀ ਮਾਮਲਿਆਂ ’ਚ ਐੱਫਆਈਆਰ ਦਰਜ ਕਰਨ ’ਚ ਇਕ ਤੋਂ 2 ਦਿਨ ਦਾ ਸਮਾਂ ਲੱਗਿਆ, ਜਦਕਿ ਕਾਨੂੰਨ ਮੁਤਾਬਕ ਐੱਫਆਈਆਰ ਤੁਰੰਤ ਦਰਜ ਕੀਤੀ ਜਾਣੀ ਚਾਹੀਦੀ ਹੈ ਪਰ ਇੱਥੇ ਵੀ ਪੁਲਿਸ ਵੱਲੋਂ ਢਿੱਲਾ ਰਵੱਈਆ ਅਪਣਾਇਆ ਜਾ ਰਿਹਾ ਹੈ।

60 ਫੀਸਦੀ ਵਾਰਦਾਤਾਂ ’ਚ ਪ੍ਰਵਾਸੀ ਬਣ ਰਹੇ ਸ਼ਿਕਾਰ, ਪੈਟਰੋਲਿੰਗ ਕਾਗਜ਼ਾਂ ’ਚ

Related Articles

Leave a Reply

Your email address will not be published. Required fields are marked *

Back to top button