Punjab

ਵਾਰ-ਵਾਰ ਰਿਜੈਕਟ ਹੋਇਆ ਕੈਨੇਡਾ ਦਾ ਵੀਜ਼ਾ ਤਾਂ ਪੰਜਾਬੀ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ

ਤਾਏ ਦੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਕੀਤੀ ਆਤਮਹੱਤਿਆ

ਬਰਨਾਲਾ, 7 ਜੂਨ : ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਪੁਰਾ ‘ਚ 20 ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਉਹ ਕੈਨੇਡਾ ਜਾਣਾ ਚਾਹੁੰਦਾ ਸੀ, ਪਰ ਉਸ ਦੀ ਫਾਈਲ ਵਾਰ-ਵਾਰ ਰਿਜੈਕਟ ਹੋ ਰਹੀ ਸੀ, ਜਿਸ ਕਾਰਨ ਬਹੁਤ ਪਰੇਸ਼ਾਨ ਸੀ। ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲੈਅ ਦੌੜ ਗਈ। ਥਾਣਾ ਸ਼ਹਿਣਾ ਦੀ ਪੁਲਿਸ ਨੇ ਆਤਮਹੱਤਿਆ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ਹਿਣਾ ਦੇ ਇੰਸਪੈਕਟਰ ਗੁਰਮੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੁਖਪੁਰਾ ‘ਚ ਐਤਵਾਰ ਸਵੇਰੇ 20 ਸਾਲਾ ਦਿਲਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਨੇ ਘਰ ਦੇ ਕਮਰੇ ‘ਚ ਆਪਣੇ ਤਾਏ ਦੀ ਲਾਇਸੈਂਸੀ ਰਾਈਫਲ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਦਿਲਪ੍ਰੀਤ ਸਿੰਘ ਨੇ ਪੜ੍ਹਾਈ ਤੋਂ ਬਾਅਦ ਕਈ ਵਾਰੀ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰ ਫਾਈਲ ਵਾਰ-ਵਾਰ ਰੱਦ ਹੋਣ ਕਾਰਨ ਉਹ ਕੈਨੇਡਾ ਨਹੀਂ ਜਾ ਸਕਿਆ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋ ਗਿਆ ਸੀ। ਇਸੇ ਪਰੇਸ਼ਾਨੀ ਦੇ ਚੱਲਦੇ ਉਸ ਨੇ ਐਤਵਾਰ ਸਵੇਰੇ ਆਪਣੇ ਘਰ ‘ਚ ਪਈ ਲਾਇਸੈਂਸੀ ਰਾਈਫਲ ਨਾਲ ਆਤਮਹੱਤਿਆ ਕਰ ਲਈ। ਮ੍ਰਿਤਕ ਦਿਲਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀ ਭੈਣ ਕੈਨੇਡਾ ਰਹਿੰਦੀ ਹੈ। ਕੈਨੇਡਾ ਜਾਣ ਦੀ ਆਸ ‘ਚ ਦਿਲਪ੍ਰੀਤ ਸਿੰਘ ਮਨਸਿਕ ਤੌਰ ‘ਤੇ ਇੰਨਾ ਪਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਆਤਮਹੱਤਿਆ ਕਰ ਲਈ।

Related Articles

Leave a Reply

Your email address will not be published. Required fields are marked *

Back to top button