Punjab

ਵਹੀਕਲਾ ਉਪਰ ਰਿਫਲੈਕਟਿਡ ਲਗਾਏ ਅਤੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ

ਅੰਮ੍ਰਿਤਸਰ, 9 ਜਨਵਰੀ: ਮਾਣਯੋਗ ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ  ਰੋਡ ਸੇਫਟੀ ਮਹੀਨਾ ਮਨਾਉਂਦੇ ਹੋਏ ਕਮਰਸ਼ੀਅਲ ਵਹੀਕਲਾ ਜਿਵੇਂ ਕਿ ਟਰੈਕਟਰ ਟਰਾਲੀਆ, ਰਿਕਵਰੀ ਵੈਨਾ , ਆਟੋ ਰਿਕਸ਼ਾ, ਭਾਰ ਢੋਣ ਵਾਲੇ ਵਹੀਕਲਾ ਉਪਰ ਏ ਸੀ ਪੀ ਟ੍ਰੈਫਿਕ ਗਗਨਦੀਪ ਸਿੰਘ, ਏ ਸੀ ਪੀ ਟ੍ਰੈਫਿਕ ਗੁਰਬਿੰਦਰ ਸਿੰਘ ਵਲੋ ਵਿਸ਼ੇਸ਼ ਤੌਰ ਪਹੁੰਚ ਕੇ ਆਪ ਰਿਫਲੈਕਟਿਡ ਲਗਾਏ ਅਤੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਤਾਂ ਜੋ ਧੁੰਦ ਦੇ ਮੌਸਮ ਵਿੱਚ ਸੜਕ ਕਿਨਾਰੇ ਪਾਰਕਿੰਗ ਹੋਇਆ ਵਹੀਕਲ, ਖ਼ਰਾਬ ਹੋਇਆ ਵਹੀਕਲ ਅਤੇ ਟੋਅ ਕੀਤਾ ਹੋਇਆ ਵਹੀਕਲ ਸੜਕ ਉੱਪਰ ਆ ਰਹੀ ਗੱਡੀ ਵਿਚਲੇ ਡਰਾਈਵਰ ਨੂੰ ਰਿਫਲੈਕਟਡ ਦਿਖਾਈ ਦੇ ਸਕੇ। ਇਸ ਮੌਕੇ ਸਬ ਇੰਸਪੈਕਟਰ  ਟਰੈਫਿਕ ਐਜੂਕੇਸ਼ਨ ਸੈਲ ਦਲਜੀਤ ਸਿੰਘ ਨੇ ਆਟੋ ਡਰਾਈਵਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਦੇ ਸੱਜੇ ਪਾਸੇ ਦਾ  50 ਫੀਸਦੀ ਹਿੱਸਾ ਛੱਡ ਕੇ ਚੱਲਣ ਨੂੰ ਯਕੀਨੀ ਬਣਾਉਣ ਅਤੇ ਹਮੇਸ਼ਾਂ ਹੀ ਸਵਾਰੀਆਂ ਨੂੰ ਖੱਬੇ ਸਾਈਡ ਉਤਰਨ ਲਈ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਸੜਕੀ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ ਉਥੇ ਦੁਰਘਟਨਾਵਾਂ ਤੋਂ ਵੀ ਬਚਿਆ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਸਰਦ ਰੁਤ ਅਤੇ ਧੁੰਦ ਦਾ ਮੌਸਮ ਹੋਣ ਕਾਰਨ ਗੱਡੀ ਘੱਟ ਰਫਤਾਰ ਤੇ ਚਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ਅਤੇ ਵਾਹਨ ਦੀ ਗਤੀ ਨੂੰ ਧਿਆਨ ਵਿੱਚ ਰੱਖ ਕੇ ਓਵਰਟੇਕ ਕਰਨਾ ਚਾਹੀਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਨਿਮਰਤਾ ਵਿੱਚ ਰਹਿ ਕੇ ਡਰਾਈਵਿੰਗ ਕਰਨੀ ਚਾਹੀਦੀ ਹੈ ਅਤੇ ਪਿਛੋਂ ਆਉਣ ਵਾਲੇ ਵਾਹਨ ਨੂੰ ਰਸਤਾ ਦੇਣ ਦੀ ਆਦਤ ਪਾਉਣੀ ਚਾਹੀਦੀ ਹੈ ਜਿਸ ਨਾਲ ਐਕਸੀਡੈਂਟ ਤੋਂ ਵੀ ਬਚਿਆ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button