Punjab

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਧਾਰਾ 163 ਲਾਗੂ

ਜਸਵਿੰਦਰ ਸਿੰਘ ਸੰਧੂ

ਫ਼ਿਰੋਜ਼ਪੁਰ, 7 ਮਾਰਚ- ਵਧੀਕ ਜ਼ਿਲ੍ਹਾ ਮੈਜਿਸਟਰੇਟ, ਫ਼ਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ, ਪੀ.ਸੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਟੈਸਟ ਫਾੱਰ ਰਿਕਰਿਊਟਮੈਂਟ ਵੇਰੀਅਸ ਪੋਸਟ ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦਾਇਰੇ ਵਿੱਚ ਮਿਤੀ 09 ਮਾਰਚ 2025 ਨੂੰ ਧਾਰਾ 163 ਲਗਵਾਉਣ ਦੇ ਹੁਕਮ ਜਾਰੀ ਕੀਤੇ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਫ਼ਿਰੋਜ਼ਪੁਰ ਵੱਲੋ ਸੂਚਿਤ ਕੀਤਾ ਗਿਆ ਹੈ ਕਿ ਟੈਸਟ ਫਾੱਰ ਰਿਕਰਿਊਟਮੈਂਟ ਵੇਰੀਅਸ ਪੋਸਟ ਪ੍ਰੀਖਿਆ ਮਿਤੀ 09 ਮਾਰਚ 2025 ਨੂੰ ਹੋ ਰਹੀ ਹੈ। ਜਿਸ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੁੱਲ 12 ਕੇਂਦਰ ਬਣਾਏ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਐਮ.ਐਲ.ਐਮ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ, ਦਾਸ ਐਂਡ ਬਰਾਊਨ ਵਰਲਡ ਸਕੂਲ ਫਿਰੋਜ਼ਪੁਰ, ਡੀ.ਸੀ ਮਾਡਲ ਸੀ.ਸੈ. ਸਕੂਲ ਫਿਰੋਜ਼ਪੁਰ ਛਾਉਣੀ, ਡੀ.ਏ.ਵੀ ਸੀ.ਸੈ. ਫਿਰੋਜ਼ਪੁਰ ਛਾਉਣੀ, ਵਿਵੇਕਾਨੰਦ ਵਰਲਡ ਸਕੂਲ ਫਿਰੋਜ਼ਪੁਰ, ਦੂਨ ਜੂਨੀਅਰ ਪਬਲਿਕ ਸਕੂਲ ਫਿਰੋਜ਼ਪੁਰ, ਦੇਵ ਸਮਾਜ ਬੀ.ਐਡ ਕਾਲਜ ਫਾਰ ਵੁਮੈਨ ਫਿਰੋਜ਼ਪੁਰ ਸ਼ਹਿਰ, ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਫਿਰੋਜ਼ਪੁਰ ਸ਼ਹਿਰ, ਦਿੱਲੀ ਪਬਲਿਕ ਸਕੂਲ ਫਿਰੋਜ਼ਪੁਰ, ਮਾਨਵਤਾ ਪਬਲਿਕ ਸੀ.ਸੈ. ਸਕੂਲ ਫਿਰੋਜ਼ਪੁਰ, ਜੋਗਿੰਦਰਾ ਕਾਨਵੈਂਟ ਸਕੂਲ ਬਧਨੀ ਗੁਲਾਬ ਸਿੰਘ ਫਿਰੋਜ਼ਪੁਰ ਅਤੇ ਐਚ.ਐਮ ਡੀ.ਏ.ਵੀ ਸਕੂਲ ਫਿਰੋਜ਼ਪੁਰ ਸ਼ਾਮਿਲ ਹਨ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਕਤ ਪ੍ਰੀਖਿਆ ਕੇਂਦਰਾਂ ਤੇ ਧਾਰਾ 163 ਲਗਾਉਣ ਲਗਾਈ ਗਈ ਹੈ। ਇਹ ਹੁਕਮ ਇਹਨਾਂ ਪ੍ਰੀਖਿਆਵਾਂ ’ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੋਣਗੇ।

Related Articles

Leave a Reply

Your email address will not be published. Required fields are marked *

Back to top button