Punjab

ਲੱਖੋ ਕੇ ਬਹਿਰਾਮ ਵਿੱਚ ਚਾਰ ਨੌਜਵਾਨ ਚੜੇ ਨਸ਼ੇ ਦ ਭੇਟ

ਜਸਵਿੰਦਰ ਸਿੰਘ ਸੰਧੂ/ ਬਾਲ ਕਿਸ਼ਨ

ਫ਼ਿਰੋਜ਼ਪੁਰ, 1 ਅਕਤੂਬਰ : ਪੰਜਾਬ ਦੇ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੇ ਲੱਖੋ ਕੇ ਬਹਿਰਾਮ ਵਿੱਚ ਚਾਰ ਮੁੰਡਿਆਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਤਾਂ ਸੋਗ ਦਾ ਮਾਹੌਲ ਹੈ ਹੀ, ਨਾਲ ਹੀ ਲੋਕਾਂ ਨੇ ਫਿਰੋਜ਼ਪੁਰ-ਫਾਜਿਲਕਾ ਹਾਈਵੇ ਨੂੰ ਵੀ ਬਲੌਕ ਕਰ ਦਿੱਤਾ ਹੈ। ਦੱਸਿਆ ਇਹ ਜਾ ਰਿਹਾ ਹੈ ਕਿ, ਲੱਖੋਕੇ ਬਹਿਰਾਮ ਵਿੱਚ ਇੱਕੋ ਸਮੇਂ ਤਿੰਨ ਮੁੰਡਿਆਂ ਦੀ ਨਸ਼ੇ ਕਾਰਨ ਮੌਤ ਹੋ ਗਈ ਅਤੇ ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ ਕੁੱਲ੍ਹ ਚਾਰ ਮੁੰਡੇ ਮਰ ਗਏ ਹਨ। ਅੱਜ ਇਨਸਾਫ਼ ਲਈ ਮ੍ਰਿਤਕਾਂ ਦੇ ਪਰਿਵਾਰਾਂ ਨੇ ਫਿਰੋਜ਼ਪੁਰ ਫਾਜਿਲਕਾ ਹਾਈਵੇ ਨੂੰ ਜਾਮ ਕਰਦਿਆਂ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

Related Articles

Leave a Reply

Your email address will not be published. Required fields are marked *

Back to top button