Punjab

ਲੜਕੇ ਨੂੰ ਬੈਲਟਾਂ ਨਾਲ ਕੁੱਟਮਾਰ ਕਰ ਅਗਵਾ ਕਰਕੇ ਰੱਖਣ ਦੇ ਦੋਸ਼ ’ਚ 4 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ, 10 ਫਰਵਰੀ (ਬਾਲ ਕਿਸ਼ਨ)- ਫਿਰੋਜ਼ਪੁਰ ਵਿਖੇ ਇਕ ਲੜਕੇ ਨੂੰ ਬੈਲਟਾਂ ਨਾਲ ਕੁੱਟਮਾਰ ਕਰ ਅਗਵਾ ਕਰਕੇ ਰੱਖਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 4 ਵਿਅਕਤੀਆਂ ਖਿਲਾਫ 140 (3), 115 (2) 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਭੈ ਪੁੱਤਰ ਦਰਸ਼ਨ ਵਾਸੀ ਪਿੰਡ ਕੁੰਡੇ ਨੇ ਦੱਸਿਆ ਕਿ ਉਹ ਜੋ ਪਿਛਲੇ 6 ਮਹੀਨੇ ਤੋਂ ਸਾਗਰ ਤੇ ਸੇਵਕਾ ਪੁੱਤਰਾਨ ਜੀਤਾ ਜੋ ਉਸ ਦੇ ਘਰ ਦੇ ਸਾਹਮਣੇ ਨਵਾਂ ਮਕਾਨ ਬਨਾਉਣ ਲਈ ਉਸ ਨੂੰ ਲੇਬਰ ਦਾ ਕੰਮ ਕਰਨ ਲਈ ਦਿਹਾੜੀ ਤੇ ਰੱਖਿਆ ਸੀ ਤੇ ਇਨ੍ਹਾਂ ਨਾਲ ਕੰਮ ਕਰਦਾ ਰਿਹਾ। ਅਭੈ ਨੇ ਦੱਸਿਆ ਕਿ ਦੋਸ਼ੀਅਨ ਸਾਗਰ ਤੇ ਸੇਵਕ ਦੋਵੇਂ ਭਰਾ ਨਸ਼ਾ ਪੱਤਾ ਵੇਚਣ ਦਾ ਕੰਮ ਕਰਦੇ ਹਨ ਜਿਸ ਕਰਕੇ ਉਸ ਦੇ ਦਾਦਾ ਬੁੱਗਰ ਨੇ ਇਨ੍ਹਾਂ ਨਾਲ ਕੰਮ ਕਰਨ ਤੋਂ ਮਨਾਂ ਕਰ ਦਿੱਤਾ ਤਾਂ ਉਸ ਨੇ ਇਨ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਤੇ ਇਨ੍ਹਾਂ ਨੇ ਉਸ ’ਤੇ ਪੈਸੇ ਚੋਰੀ ਕਰਨ ਦਾ ਇਲਾਜ਼ਮ ਲਗਾ ਦਿੱਤਾ। ਇਸੇ ਰੰਜ਼ਿਸ਼ ਕਰਕੇ ਮਿਤੀ 5 ਫਰਵਰੀ 2025 ਨੂੰ ਦੋਸ਼ੀਅਨ ਸੇਵਕ, ਸਾਗਰ, ਧੰਮੀ ਪੁੱਤਰ ਜੱਗਾ ਵਾਸੀਅਨ ਪਿੰਡ ਕੁੰਡੇ ਅਤੇ ਵਾਰਸ ਪੁੱਤਰ ਜੋਗਿੰਦਰ ਵਾਸੀ ਪਿੰਡ ਉੱਲੋ ਕੇ ਵੱਲੋਂ ਉਸ ਨੂੰ ਆਲਟੋ ਕਾਰ ਵਿਚ ਧੱਕੇ ਨਾਲ ਅਗਵਾ ਕਰਕੇ ਲੈ ਗਏ ਤੇ ਪਿੰਡ ਕੁੰਡੇ ਦੇ ਸਿਵਿਆਂ ਵਿਚ ਲਿਆ ਕੇ ਉਸ ਦੀ ਬੈਲਟਾਂ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਪੈਂਟ ਉਤਰਵਾ ਕੇ ਉਸ ਦੇ ਗੁਪਤ ਅੰਗ ਵਿਚ ਪਊਏ ਨਾਲ ਪੈਟਰੋਲ ਪਾਇਆ ਤੇ ਪਿੰਡ ਵਿਚ ਕਿਸੇ ਕਮਰੇ ਵਿਚ ਬੰਦ ਰੱਖਿਆ ਤੇ ਉਸ ਨੂੰ ਸਵੇਰੇ ਛੱਡ ਦਿੱਤਾ। ਅਭੈ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button