Punjab

ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਸੱਤ ਮੈਂਬਰ ਗ੍ਰਿਫ਼ਤਾਰ

ਨਾਭਾ, 25 ਜੂਨ : ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੁੱਟਾਂ ਖੋਹਾਂ ਦੀਆ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਜਿਸ ਕਾਰਨ ਨਾਭਾ ਪੁਲਿਸ ਵੱਲੋਂ ਸੱਤ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕੋਤਵਾਲੀ ਮੁੱਖੀ ਸਰਬਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਾਜੇਸ਼ ਕੁਮਾਰ ਪੁੱਤਰ ਜਗਤ ਰਾਮ ਵਾਸੀ ਪਿੰਡ, ਧੰਨਾਰੀ ਜਿਲਾ ਮੁਰਾਦਾਬਾਦ ਯੂ.ਪੀ, ਬਾਬੂ, ਪੁੱਤਰ ਵਿਜੇ ਕੁਮਾਰ ਵਾਸੀ ਧੋਬੀ ਘਾਟ ਵਾਲੀ, ਗਲੀ ਨਾਭਾ, ਆਰਿਫ ਪੁੱਤਰ ਨੰਨੇ ਖਾਨ ਹਾਲ ਵਾਸੀ ਰਾਜੂ ਦੀ ਦੁਕਾਨ ਨਵੀ ਸਬਜ਼ੀ ਮੰਡੀ ਨਾਭਾ, ਰਣਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਫੈਜ਼ਗੜ੍ਹ ਨਾਭਾ, ਜਗਸੀਰ ਸਿੰਘ ਪੁੱਤਰ ਭੋਲਾ ਰਾਮ ਵਾਸੀ ਨਿੳ ਬਾਲਮੀਕ ਬਸਤੀ ਨਾਭਾ, ਸਾਹਿਲ ਪੁੱਤਰ ਰਾਮ ਨਰੈਣ ਸਿੰਘ ਵਾਸੀ ਅਜੈਬ ਕਲੋਨੀ ਨਾਭਾ ਅਤੇ ਵਿਸ਼ਾਲ ਪੁੱਤਰ ਅਸ਼ੋਕ ਕੁਮਾਰ ਵਾਸੀ ਏਕਤਾ ਕਲੋਨੀ ਨਾਭਾ ਜੋ ਨਸ਼ੇ ਦੇ ਆਦੀ ਨੇ ਨਸ਼ੇ ਦੀ ਭੁੱਖ ਨੂੰ ਮੁੱਖ ਰੱਖਦਿਆਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਿੱਚ ਜਿੱਥੇ ਵੱਖ-ਵੱਖ ਥਾਵਾਂ ‘ਤੇ ਲੁੱਟਾਂ ਖੋਹਾਂ ਕਰਦੇ ਸਨ। ਉਨ੍ਹਾਂ ਵਿੱਚੋਂ ਕੁਝ ਵਿਅਕਤੀ ਅਜਿਹੇ ਵੀ ਹਨ ਜਿਨ੍ਹਾਂ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਰਹੇ ਅਤੇ ਉਹ ਅਮਲੋਹ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਬੀਤੇ ਦਿਨੀ ਇਨ੍ਹਾਂ ਵਿਅਕਤੀਆਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਪਿੰਟੂ ਪੁੱਤਰ ਸੁਗਰੀਵ ਸਿੰਘ ਵਾਸੀ ਪਿੰਡ ਡਰਹੀਆ ਜੋਕਿ ਯੂਪੀ ਤੋਂ ਨਾਭਾ ਆਇਆ ਸੀ ਅਤੇ ਨਾਭਾ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਿਵੇਕ ਸਿੰਗਲਾ ਕੋਲ ਕੰਮ ਕਰਦਾ ਸੀ। ਉਸ ਤੋਂ ਰੇਲਵੇ ਸਟੇਸ਼ਨ ਦੇ ਕੋਲੋਂ ਨਕਦ ਹਜ਼ਾਰ ਰੁਪਏ ਕੱਪੜਿਆਂ ਦਾ ਬੈਗ ਮੋਬਾਈਲ ਅਤੇ ਹੋਰ ਸਾਮਾਨ ਸਿਰ ਪਾੜ ਕੇ ਲੁੱਟ ਲੈ ਗਏ। ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਵੱਲੋਂ ਦੋ ਘੰਟੇ ਬਾਅਦ ਹੀ ਪੁਲਿਸ ਵੱਲੋਂ ਮੁਸਤੈਦੀ ਵਰਤਦਿਆਂ ਫੀਲਡਿੰਗ ਲਗਾ ਗ੍ਰਿਫਤਾਰ ਕਰ ਲਿਆ ਗਿਆ। ਚੀਮਾ ਮੁਤਾਬਿਕ ਮਾਣਯੋਗ ਅਦਾਲਤ ਤੋਂ ਰਿਮਾਂਡ ਲੈ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਜੋ ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਲੁੱਟਾਂ ਖੋਹਾਂ ਹੋਈਆਂ ਹਨ ਉਸ ਸਬੰਧੀ ਪੁੱਛਗਿਛ ਦੌਰਾਨ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਵਪਾਰ ਵਿੰਗ ਕਾਂਗਰਸ ਦੇ ਪ੍ਰਧਾਨ ਵਿਵੇਕ ਸਿੰਗਲਾ ਨੇ ਕਿਹਾ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਸਨ ਸਰਬਜੀਤ ਚੀਮਾ ਦੇ ਐੱਸਐੱਚਓ ਨਾਭਾ ਲੱਗਣ ਉਪਰੰਤ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਠੱਲ੍ਹ ਪਈ ਹੈ ਵਪਾਰੀ ਅਤੇ ਆਮ ਜਨਤਾ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ ਕਿ ਚੀਮਾ ਦੇ ਆਉਣ ਨਾਲ ਸ਼ਹਿਰ ਵਿੱਚੋਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਬੰਦ ਹੋ ਗਈਆਂ ਹਨ। ਐੱਸਐੱਚਓ ਚੀਮਾ ਵਧਾਉਣ ਚਤਾਵਨੀ ਦਿੱਤੀ ਗਈ ਕਿ ਨਸ਼ਾ ਵੇਚਣ ਅਤੇ ਕਰਨ ਵਾਲੇ ਸਾਵਧਾਨ ਹੋ ਜਾਣ ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਤਾਂ ਪੁਲਿਸ ਉਨ੍ਹਾਂ ਦੀ ਹਰ ਪੱਖੋਂ ਮਦਦ ਕਰੇਗੀ ਪਰ ਨਸ਼ਾ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ।

Related Articles

Leave a Reply

Your email address will not be published. Required fields are marked *

Back to top button