Punjab

ਲੁਧਿਆਣਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ

ਲੁਧਿਆਣਾ 31 ਮਈ 2025 : ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾਂ  IPS  ਦੇ ਦਿਸਾਂ ਨਿਰਦੈਤਾ ਹੇਠ ਸ੍ਰੀ ਰੁਪਿੰਦਰ ਸਿੰਘ PPS DCP Rural ਲੁਧਿਆਣਾ ਦੀ ਸੁਪਰਵਿਜ਼ਨ ਹੇਠ ਪੰਜਾਬ ਸਰਕਾਰ ਅਤੇ  ਕਮਿਸ਼ਨਰ ਪੁਲਿਸ ਲੁਧਿਆਣਾ  ਦੁਆਰਾ ਲੁੱਟਾਂ  ਖੋਹਾਂ ਕਰਨ ਵਾਲਿਆਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਭੁਪਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 07 ਲੁਧਿਆਣਾ ਦੀ ਨਿਗਰਾਨੀ ਹੇਠ ਥਾਣਾ ਡਵੀਜ਼ਨ ਨੰਬਰ 07 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਥਾਣਾ ਤੋਂ ਜਾਣ ਲੱਗੇ ਤਾਂ ASI ਮਲਕੀਤ ਸਿੰਘ ਨੰਬਰ ਕੋਲ ਨੀਤੂ ਕੁਮਾਰੀ ਪਤਨੀ ਹੀਰਾ ਕੁਮਾਰ  ਲੁਧਿਆਣਾ ਨੇ ਆਪਣੇ ਪਤੀ ਹੀਰਾ ਕੁਮਾਰ ਨਾਲ ਹਾਜ਼ਰ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਕਿ 3 ਅਣਪਛਾਤੇ ਵਿਅਕਤੀਆਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਸੁੰਘਾ ਕੇ ਉਸ ਪਾਸੋਂ ਸੋਨੇ ਦੇ ਗਹਿਣੇ ਅਤੇ 8000 ਰੁਪਏ ਲੈ ਕੇ ਫ਼ਰਾਰ ਹੋ ਗਏ ਜਿਸ ਤੇ AS I ਮਲਕੀਤ ਸਿੰਘ ਨੇ ਮੁਕੱਦਮਾ ਦਰਜ ਕਰ ਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਤੇ ਦੌਰਾਨੇ ਤਫ਼ਤੀਸ਼ ਦੋਸ਼ੀ ਅਬਦੁੱਲ ਹਸਨ ਪੁੱਤਰ ਨਸੀਬ ਸਾਹ  ਲੁਧਿਆਣਾ ਅਤੇ ਦੋਸ਼ੀ ਜਮਾਲੂਦੀਨ ਪੁੱਤਰ ਸਕੰਦਰ ਅਲੀ ਲੁਧਿਆਣਾ ਨੂੰ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਦੌਰਾਨੇ ਪੁੱਛ-ਗਿੱਛ ਦੋਸ਼ੀਆਂ ਨੇ ਦੱਸਿਆ ਉਹ ਆਪਣੇ ਤੀਸਰੇ ਸਾਥੀ ਹੁਸੈਨ ਪੁੱਤਰ ਦੀਨਾਂ  ਨਾਲ  ਆਪਣੇ ਆਟੋ ਵਿੱਚ ਜਾਂਦੇ ਹਾਂ ਤੇ  ਇੰਨਾ ਨੇ ਆਪਣੇ ਆਟੋ ਥ੍ਰੀ ਵੀਲ੍ਹਰ ਨੂੰ ਨੰਬਰ ਨਹੀਂ ਲਗਾਇਆ ਤਾਂ ਜੋ ਆਟੋ ਦਾ ਨੰਬਰ ਕੋਈ ਟਰੇਸ ਨਾ ਕਰ ਸਕੇ। ਦੌਰਾਨੇ ਪੁੱਛ-ਗਿੱਛ ਇੰਨਾ ਨੇ ਮੰਨਿਆ “ਅਸੀਂ ਸ਼ਿਵਪੁਰੀ, ਸ਼ਿਵ ਚੌਂਕ, ਗਿਆਸਪੁਰਾ, ਹੈਬੋਵਾਲ, ਮੁੰਡੀਆਂ, ਫੋਕਲ ਪੁਆਇੰਟ, ਜਲੇਬੀ ਚੌਂਕ ਦਾਣਾ ਮੰਡੀ ਜਲੰਧਰ ਬਾਈਪਾਸ, ਬਸਤੀ ਜੋਧੇਵਾਲ, ਢੋਲੇਵਾਲ ਵਾਰਦਾਤਾਂ ਕੀਤੀਆਂ ਹਨ” ਇਹ ਆਪਣੇ ਆਟੋ ਨੂੰ ਸਾਈਡ ਤੇ ਲਾ ਕੇ ਖੜ ਕਰ ਲੈਂਦੇ ਸਨ ਜਦੋਂ ਵਾਰਦਾਤ ਹੋ ਜਾਂਦੀ ਸੀ ਉਦੋਂ ਆਟੋ ਵਿੱਚ ਬੈਠ ਕੇ ਮੌਕਾ ਤੋਂ ਭੱਜ ਜਾਂਦੇ ਸਨ ਅਤੇ ਭੋਲੇ ਭਾਲੇ ਲੋਕਾਂ ਪਾਸੋਂ ਨਸ਼ੀਲੇ ਪਦਾਰਥ ਸੁੰਘਾ ਕੇ ਹਾਸਿਲ ਕੀਤੇ ਸੋਨਾ ਚਾਂਦੀ ਦੇ .ਗਹਿਣੇ ਸਾਈ ਨਾਥ ਸੁਨਿਆਰਾ ਸਿਵਾ ਜੀ ਨਗਰ ਲੁਧਿਆਣਾ ਦੇ ਮਾਲਕ ਪਰਮਿੰਦਰ ਬੱਗਾ ਨੂੰ ਵੇਚ ਦਿੰਦੇ ਸਨ ਉਸ ਤੋਂ ਪੈਸੇ ਲੈ ਕੇ ਆਪਸ ਵਿੱਚ ਵੰਡ ਲੈਂਦੇ ਸੀ । ਦੋਸ਼ੀਆਂ ਦੀ ਗ੍ਰਿਫਤਾਰੀ ਕਰ ਕੇ ਉਨ੍ਹਾਂ ਤੇ ਮੁੱਕਦਮਾ ਨੰਬਰ 144 ਮਿਤੀ 29.05.2025 ਅ/ਧ 123, 318(4), 3(5), 351(3) BNS ਥਾਣਾ ਡਿਵੀਜ਼ਨ ਨੰਬਰ 7 ਵਿੱਚ ਦਰਜ ਰਜਿਸਟਰ ਕੀਤਾ ਗਿਆ।  ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਦੋਸ਼ੀਆਂ ਦੀ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button