Punjab

ਲੁਧਿਆਣਾ ਪੁਲਿਸ ਵੱਲੋਂ ਚੋਰੀ ਦੇ ਮੋਬਾਈਲਾਂ ਸਮੇਤ ਇਕ ਕਾਬੂ

ਲੁਧਿਆਣਾ, 30 ਮਈ 2025 –  ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ  IPS ਜੀ. ਰੁਪਿੰਦਰ ਸਿੰਘ PPS ਡਿਪਟੀ ਕਮਿਸ਼ਨਰ  ਪੁਲਿਸ ਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਇੰਸਪੈਕਟਰ ਅੰਮ੍ਰਿਤਪਾਲ ਸਿੰਘ  ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਸ:ਬ ਜਿੰਦਰ ਲਾਲ ਸਿੱਧੂ ਇੰਚਾਰਜ ਚੌਂਕੀ ਐਲਡੀਕੇ ਲੁਧਿਆਣਾ ਦੀ ਟੀਮ ਵਲ਼ੋਂ ਸ਼ਹਿਰ ਵਿੱਚ ਚੋਰੀ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ-28-05-2025 ਨੂੰ ਸ:ਥ:ਹਰਮੇਸ਼ ਲਾਲ ਨੇ ਸਮੇਤ ਸਾਥੀ ਕਰਮਚਾਰੀਆਂ ਮੁਖ਼ਬਰ  ਦੀ ਇਤਲਾਹ ਤੇ ਜਨਕ ਰਾਜ ਉਰਫ਼ ਜਨਕੀ ਪੁੱਤਰ ਜਰਨੈਲ ਸਿੰਘ  ਲੁਧਿਆਣਾ ਜੋ ਕਿ ਚੋਰੀਆਂ ਕਰਨ ਦਾ ਆਦੀ ਹੈ ਅਤੇ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ।ਜੋ ਅੱਜ ਵੀ ਇਹ ਚੋਰੀ ਕੀਤੇ ਵੱਖ-ਵੱਖ ਮਾਰਕਾ ਦੇ ਮੋਬਾਈਲ ਵੇਚਣ ਲਈ ਆਪਣੇ ਘਰ ਵਲ਼ੋਂ ਘੰਟਾ ਘਰ ਲੁਧਿਆਣਾ ਸਾਈਡ ਨੂੰ ਜਾ ਰਿਹਾ ਹੈ । ਜਿਸ ਤੇ ਮੁਕੱਦਮਾ ਨੰਬਰ-94 ਮਿਤੀ-28-05-2025 ਅ/ਧ-303(2) ਬੀ.ਐਨ.ਐਸ. ਥਾਣਾ ਸਲੇਮ ਟਾਬਰੀ, ਲੁਧਿਆਣਾ ਦਰਜ ਰਜਿਸਟਰ ਕਰ ਕੇ ਦੌਰਾਨ ਨਾਕਾਬੰਦੀ ਦੋਸ਼ੀ ਜਨਕ ਰਾਜ ਉਰਫ਼ ਜਨਕੀ ਪੁੱਤਰ ਜਰਨੈਲ ਸਿੰਘ ਵਾਸੀ ਮਕਾਨ ਨੰਬਰ-308, ਗਲੀ ਨੰਬਰ-02, ਜਿੰਮ ਦੇ ਸਾਹਮਣੇ ਭੱਟੀਆਂ ਕਾਲੋਨੀ ਲੁਧਿਆਣਾ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਅਤੇ ਦੋਸ਼ੀ ਉਕਤ ਪਾਸੇ 12 ਵੱਖ-ਵੱਖ ਮਾਰਕਾ ਦੇ ਟੱਚ ਸਕਰੀਨ ਮੋਬਾਈਲ ਬਰਾਮਦ ਕੀਤੇ। ਮਿਤੀ-29-05-2025 ਨੂੰ ਦੋਸ਼ੀ ਜਨਕ ਰਾਜ ਉਕਤ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰ ਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਦੌਰਾਨ ਪੁਲਿਸ ਰਿਮਾਂਡ ਦੋਸ਼ੀ ਜਨਕ ਰਾਜ ਉਕਤ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਦੇਸ਼ੀਂ ਉਕਤ ਪਾਸੋਂ ਹੋਰ ਅਹਿਮ ਸੁਰਾਗ ਲੱਗਣ ਦੀ ਆਸ ਹੈ।

Related Articles

Leave a Reply

Your email address will not be published. Required fields are marked *

Back to top button