Punjab

ਲੁਧਿਆਣਾ ‘ਚ ਬੈਂਕ ਤੋਂ 10 ਕਰੋੜ ਰੁਪਏ ਦਾ ਕਰਜ਼ ਲੈ ਕੇ ਨਹੀਂ ਕੀਤਾ ਵਾਪਸ

ਪਤੀ-ਪਤਨੀ ਸਮੇਤ 4 ਵਿਰੁੱਧ ਮਾਮਲਾ ਦਰਜ

ਲੁਧਿਆਣਾ, 8 ਸਤੰਬਰ : ਬੈਂਕ ਵਿੱਚ ਫਰਜ਼ੀ ਦਸਤਾਵੇਜ ਪੇਸ਼ ਕਰ ਕੇ ਕਰੋੜਾਂ ਰੁਪਏ ਦਾ ਕਰਜ਼ਾ ਲੈਣ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮੁਲਜਮਾਂ ਖਿਲਾਫ ਧੋਖਾਦੇਹੀ ਅਤੇ ਅਮਾਨਤ ਵਿੱਚ ਖਿਆਨਤ ਤੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਇੰਡੀਅਨ ਬੈਂਕ ਦੀ ਇੰਡਸਟਰੀ ਏਰੀਆ ਬ੍ਰਾਂਚ ਦੇ ਚੀਫ ਮੈਨੇਜਰ ਦੇ ਬਿਆਨਾਂ ਉੱਪਰ ਆਸ਼ੂ ਜੈਨ ਉਸ ਦੀ ਪਤਨੀ ਸੋਨੀਆ ਜੈਨ ਮੁਕੇਸ਼ ਕੁਮਾਰ ਅਤੇ ਅਰਵਿੰਦਰ ਪ੍ਰਸਾਦ ਦੇ ਖਿਲਾਫ ਦਰਜ ਕੀਤਾ ਹੈ। ਬੈਂਕ ਅਧਿਕਾਰੀਆਂ ਮੁਤਾਬਕ ਮੁਲਜਮਾਂ ਨੇ ਬੈਂਕ ਕੋਲ ਫਰਜ਼ੀ ਦਸਤਾਵੇਜ ਪੇਸ਼ ਕਰਕੇ 10 ਕਰੋੜ 30 ਲੱਖ ਰੁਪਏ ਦਾ ਕਰਜ਼ਾ ਲਿਆ। ਇਹ ਸਾਜ਼ਿਸ਼ ਰਚ ਕੇ ਮੁਲਜਮਾਂ ਨੇ ਬੈਂਕ ਨਾਲ ਧੋਖਾਧੜੀ ਅਤੇ ਅਮਾਨਤ ਵਿੱਚ ਖਿਆਨਤ ਕੀਤੀ ਹੈ। ਉਕਤ ਗੜਬੜ ਘੁਟਾਲੇ ਦਾ ਪਤਾ ਉਸ ਵੇਲੇ ਲੱਗਾ ਜਦ ਲੋਨ ਵਾਪਸੀ ਦੀਆਂ ਕਿਸਤਾਂ ਟੁੱਟਣੀਆਂ ਸ਼ੁਰੂ ਹੋਈਆਂ ਅਤੇ ਬੈਂਕ ਨੇ ਦਿੱਤੇ ਹੋਏ ਦਸਤਾਵੇਜਾਂ ਦੀ ਪੜਤਾਲ ਸ਼ੁਰੂ ਕੀਤੀ।

Related Articles

Leave a Reply

Your email address will not be published. Required fields are marked *

Back to top button