Punjab

ਲੁਧਿਆਣਾ ‘ਚ ਫਿਰ ਤੋਂ ਸੜਕ ‘ਤੇ ਲਾਸ਼ ਸੁੱਟ ਕੇ 2 ਬਾਈਕ ਸਵਾਰ ਫਰਾਰ, ਘਟਨਾ CCTV ‘ਚ ਕੈਦ

ਲੁਧਿਆਣਾ, 28 ਜੁਲਾਈ : ਲੁਧਿਆਣਾ ‘ਚ ਅੱਜ ਫਿਰ ਤੋਂ ਸੜਕ ‘ਤੇ ਲਾਸ਼ ਸੁੱਟ ਕੇ 2 ਬਾਈਕ ਸਵਾਰ ਫਰਾਰ ਹੋ ਗਏ। ਇਹ ਘਟਨਾ CCTV ‘ਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਸਕੂਟੀ ਸਵਾਰ ਦੋ ਵਿਅਕਤੀਆਂ ਨੇ ਸੜਕ ਦੇ ਕੰਢੇੇ “ਤੇ ਕੱਪੜੇ ਵਿਚ ਬੰਨੀ ਹੋਈ ਲਾਸ਼ ਨੂੰ ਲੋਕਾਂ ਤੋਂ ਨਜ਼ਰਾਂ ਬਚਾਉਂਦੇ ਹੋਏ ਸੁੱਟ ਦਿੱਤਾ ਤੇ ਬਾਈਕ ਲੈ ਕੇ ਫਰਾਰ ਹੋ ਗਏ। ਜਦੋਂ ਉਹ ਇਸ ਖੌਫਨਾਕ ਘਟਨਾ ਨੂੰ ਅੰਜ਼ਾਮ ਦੇ ਰਹੇ ਸਨ ਤਾਂ ਉਨ੍ਹਾਂ ਇਹ ਨਾਪਾਕ ਹਰਕਤ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬੀਤੀ 13 ਜੁਲਾਈ ਨੂੰ ਵੀ ਭਰਤ ਨਗਰ ਚੌਂਕ ਵਾਲੀ ਸੜਕ ਕੰਢੇ ਇਸ ਵਿਅਕਤੀ ਨੇ ਲਾਸ਼ ਸੁੱਟੀ ਸੀ, ਜਿਸ ਦੀ ਵੀਡੀਓ ਊਥੇ ਮੌਜ਼ੂਦ ਲੋਕਾਂ ਨੇ ਬਣਾ ਲਈ ਸੀ ਪਰ ਉਹ ਵਿਅਕਤੀ ਭੱਜਣ ਵਿਚ ਸਫਲ ਹੋ ਗਿਆ ਸੀ।

Related Articles

Leave a Reply

Your email address will not be published. Required fields are marked *

Back to top button