Punjab

ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ਕੋਲੋਂ ਲੋਣ ਦੀਆਂ ਕੀਤੀਆਂ ਕਿਸਤਾਂ ਦੇ ਪੈਸੇ ਖੋਹੇ, ਮਾਮਲਾ ਦਰਜ

ਫ਼ਿਰੋਜ਼ਪੁਰ, 9 ਮਾਰਚ (ਬਾਲ ਕਿਸ਼ਨ)– ਆਰਿਫ ਕੇ ਦੇ ਅਧੀਨ ਆਉਂਦੇ ਪਿਡੰ ਸੱਦੂ ਸ਼ਾਹ ਵਾਲਾ ਵਿਖੇ ਲੁਟੇਰਿਆਂ ਵੱਲੋਂ ਇਕ ਵਿਅਕਤੀ ਕੋਲੋਂ ਲੋਨ ਦੀਆਂ ਕਿਸਤਾਂ ਦੇ ਇਕੱਠੇ ਕੀਤੇ ਪੈਸੇ ਖੋਹਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 304, 3 (5) ਬੀਐੱਨਐੱਸ 2023 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਚ ਫੀਲਡ ਅਫਸਰ ਗਗਨਦੀਪ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਧਰਮਕੋਟ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਹ ਹਰ ਮਹੀਨੇ ਕੰਪਨੀ ਦੀਆਂ ਕਿਸ਼ਤਾਂ ਪਿੰਡਾਂ ਵਿਚ ਇਕੱਠੀਆਂ ਕਰਦਾ ਸੀ, ਜਦ ਉਹ ਆਪਣੇ ਮੋਟਰਸਾਈਕਲ ਪਲਟੀਨਾ ਨੰਬਰ ਪੀਬੀ 76 ਬੀ 5292 ’ਤੇ ਮਿਤੀ 6 ਮਾਰਚ 2025 ਨੂੰ ਵੱਖ ਵੱਖ ਪਿੰਡਾਂ ਵਿਚੋ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਕੇ ਪਿੰਡ ਯਾਰੇਵਾਲਾ ਨੂੰ ਜਾ ਰਿਹਾ ਸੀ ਤਾਂ ਕਰੀ 10.55 ਏਐੱਮ ਵਜੇ ਉਹ ਪਿੰਡ ਸੱਦੂ ਸਾਹ ਵਾਲਾ ਤੋਂ ਬਗੀਚਾ ਸਿੰਘ ਦੀ ਢਾਣੀ ਕੋਲ ਪੁੱਜਾ ਤਾਂ ਪਿੱਛੋਂ ਇਕ ਮੋਟਰਸਾਈਕਲ ਡੀਲੈਕਸ ਬਿਨ੍ਹਾ ਨੰਬਰੀ ਬੜੀ ਤੇਜ਼ ਰਫਤਾਰ ਨਾਲ ਆਇਆ, ਜਿਸ ’ਤੇ ਤਿੰਨ ਨੌਜਵਾਨ ਸਵਾਰ ਸਨ ਪਿਛੇ ਬੈਠੇ ਨੌਜਵਾਨ ਨੇ ਉਸ ਦੇ ਮੋਟਰਸਾਈਕਲ ਨੂੰ ਜੋਰ ਨਾਲ ਲੱਤ ਮਾਰੀ, ਜਿਸ ਨਾਲ ਉਸ ਦਾ ਮੋਟਰਸਾਈਕਲ ਡੋਲਣ ਕਰਕੇ ਉਹ ਥੱਲੇ ਡਿੱਗ ਪਿਆ, ਇਹ ਤਿੰਨੇ ਨੌਜਵਾਨ ਆਪਣੇ ਮੋਟਰਸਾਈਕਲ ਖੜਾ ਕਰਕੇ ਉਸ ਪਾਸ ਆ ਕੇ ਉਸ ਦੀ ਪੈਸਿਆਂ ਵਾਲੀ ਕਿੱਟ ਝਪਟ ਮਾਰ ਕੇ ਲੈ ਗਏ ਜਿਸ ਵਿਚ ਇਕੱਠੀਆਂ ਕੀਤੀਆਂ ਕਿਸਤਾਂ ਦੀ ਰਕਮ 41550 ਰੁਪਏ ਸਨ, ਇਹ ਤਿੰਨੇ ਅਣਪਛਾਤੇ ਵਿਅਕਤੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ 2-3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button