Punjab

ਲਾਵਾਰਸ ਹਾਲਤ ‘ਚ ਮਿਲੇ ਦੋ ਬੱਚੇ

ਰਾਜਪੁਰਾ, 24 ਦਸੰਬਰ : ਰਾਜਪੁਰਾ ਦੇ ਗਗਨ ਚੌਕ ਨੇੜਿਓਂ ਥਾਣਾ ਸਿਟੀ ਪੁਲਿਸ ਨੂੰ ਬੀਤੇ ਮੰਗਲਵਾਰ ਦੀ ਸ਼ਾਮ ਦੋ ਬੱਚੇ ਲਾਵਾਰਿਸ ਹਾਲਤ ਵਿੱਚ ਮਿਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਰਾਜਪੁਰਾ ਸਾਹਿਬ ਥਾਣਾ ਸਿਟੀ ਪੁਲਿਸ ਦੇ ਐਸਐਚਓ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਗਗਨ ਚੌਕ ਨੇੜਿਓ 2 ਬੱਚੇ ਲਵਾਰਸ ਹਾਲਤ ਵਿੱਚ ਮਿਲੇ ਹਨ। ਲੜਕੇ ਦੀ ਉਮਰ ਕਰੀਬ 5 ਸਾਲ ਅਤੇ ਲੜਕੀ ਦੀ ਉਮਰ 4 ਸਾਲ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਨ੍ਹਾਂ ਬੱਚਿਆਂ ਦੇ ਬਾਰੇ ਵਿੱਚ ਜਾਣਕਾਰੀ ਹੋਵੇ ਤਾਂ ਥਾਣਾ ਸਿਟੀ ਪੁਲਿਸ ਨੂੰ ਸਾਂਝੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਲਵਾਰਿਸ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button