Punjab

ਲਵ ਮੈਰਿਜ ਦੇ ਚਾਰ ਮਹੀਨੇ ਬਾਅਦ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਸੱਸ ਦੀ ਸ਼ਿਕਾਇਤ ‘ਤੇ ਜਵਾਈ ਖਿਲਾਫ਼ ਮੁਕੱਦਮਾ ਦਰਜ

ਲੁਧਿਆਣਾ, 12 ਮਾਰਚ-ਪਤੀ ਦੇ ਤਸੀਹਿਆਂ ਤੋਂ ਵਿਆਹੁਤਾ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਘਰ ਦੀ ਛੱਤ ‘ਤੇ ਬਣੇ ਲੋਹੇ ਦੇ ਐਂਗਲ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮ੍ਰਿਤਕਾ ਸ਼ਿਵਾਨੀ (22) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਸ਼ਿਵਾਨੀ ਦੀ ਮਾਤਾ ਜਸਪਾਲ ਬਾਂਗੜ ਦੀ ਰਹਿਣ ਵਾਲੀ ਕਮਲੇਸ਼ ਦੀ ਸ਼ਿਕਾਇਤ ‘ਤੇ ਸ਼ਿਵਾਨੀ ਦੇ ਪਤੀ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਦੇ ਵਾਸੀ ਰਾਕੇਸ਼ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਮਲੇਸ਼ ਨੇ ਦੱਸਿਆ ਕਿ ਮੋਬਾਇਲਾਂ ਦਾ ਕੰਮ ਕਰਨ ਵਾਲੇ ਰਾਕੇਸ਼ ਕੁਮਾਰ ਨੇ ਚਾਰ ਮਹੀਨੇ ਪਹਿਲੋਂ ਉਸਦੀ ਬੇਟੀ ਸ਼ਿਵਾਨੀ ਨਾਲ ਲਵ ਮੈਰਿਜ ਕੀਤੀ ਸੀ । ਵਿਆਹ ਤੋਂ ਕੁਝ ਦਿਨ ਬਾਅਦ ਹੀ ਮੁਲਜਮ ਸ਼ਿਵਾਨੀ ਨੂੰ ਮਾਨਸਿਕ ਅਤੇ ਸਰੀਰਕ ਤਸੀਹੇ ਦੇਣ ਲੱਗ ਪਿਆ । ਲੜਕੀ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਘਰ ਵਿੱਚ ਛੱਤ ਵਾਲੇ ਐਂਗਲ ਨਾਲ ਚੁੰਨੀ ਜਰੀਏ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਰਾਕੇਸ਼ ਖਿਲਾਫ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button