Punjab

ਰੋਟਰੀ ਕਲੱਬ ਕੈਂਟ ਨੇ ਮਨਾਇਆ 40ਵਾਂ ਸਥਾਪਨਾ ਸਮਾਰੋਹ

ਅੰਮ੍ਰਿਤਸਰ, 30 ਜੁਲਾਈ : ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਕੈਂਟ ਨੇ ਆਪਣੇ 40ਵੇਂ ਸਥਾਪਨਾ ਸਮਾਰੋਹ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਅਤੇ ਸਥਾਨਕ ਹੋਟਲ ਵਿਖੇ ਗਵਰਨਰ ਦੇ ਅਧਿਕਾਰਤ ਦੌਰੇ ਦੀ ਮੇਜ਼ਬਾਨੀ ਕੀਤੀ। ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ’ਤੇ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਰੋਹਿਤ ਓਬਰਾਏ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਆਪਣੀ ਧਰਮਪਤਨੀ ਰੋਟੇਰੀਅਨ ਅਰੁਣਾ ਓਬਰਾਏ ਨਾਲ ਮਿਲ ਕੇ ਇੰਸਟਾਲਿੰਗ ਅਫਸਰ ਵਜੋਂ ਸਮਾਰੋਹ ਦੀ ਪ੍ਰਧਾਨਗੀ ਕੀਤੀ। ਰੋਟੇਰੀਅਨ ਡਾ. ਪੀਐੱਸ ਗਰੋਵਰ ਆਈਪੀਡੀਜੀ ਵੀ ਇਸ ਸਮਾਰੋਹ ’ਚ ਪੁੱਜੇ। ਇਸ ਦੌਰਾਨ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਕੈਂਟ ਦੀ ਨਵ-ਨਿਯੁਕਤ ਪ੍ਰਧਾਨ ਪ੍ਰਭਜੋਤ ਕੌਰ ਸੋਖੀ ਅਤੇ ਰੋਟੇਰੀਅਨ ਅੰਕੁਰ ਗੁਪਤਾ ਨੂੰ 2025-26 ਲਈ ਸਕੱਤਰ ਵਜੋਂ ਜ਼ਿੰਮੇਵਾਰੀ ਸੌਪਦਿਆਂ ਇੰਸਟਾਲੇਸ਼ਨ ਸੈਰੇਮਨੀ ਦੀ ਰਸਮ ਨਿਭਾਈ ਗਈ। ਇਸ ਮੌਕੇ ’ਤੇ ਰੋਟਰੀ ਡਿਸਟ੍ਰਿਕਟ ਦੇ ਕਈ ਪ੍ਰਮੁੱਖ ਪਤਵੰਤਿਆਂ ਦੀ ਮੌਜੂਦਗੀ ਦੇਖਣ ਨੂੰ ਮਿਲੀ। ਜਿਨ੍ਹਾਂ ਵਿਚ ਰੋਟੇਰੀਅਨ ਮਨਜੀਤ ਰੌਬਿਨ, ਰੋਟੇਰੀਅਨ ਐੱਚਐੱਸ ਜੋਗੀ, ਰੋਟੇਰੀਅਨ ਵਿਜੇ ਭਸੀਨ, ਰੋਟੇਰੀਅਨ ਰਾਕੇਸ਼ ਕਪੂਰ ਅਤੇ ਰੋਟੇਰੀਅਨ ਵਿਨੀਤਾ ਖੰਨਾ ਸ਼ਾਮਲ ਸਨ। ਸ਼ਹਿਰ ਭਰ ਦੇ ਵੱਖ-ਵੱਖ ਰੋਟਰੀ ਕਲੱਬਾਂ ਦੇ ਆਗੂਆਂ ਅਤੇ ਪ੍ਰਧਾਨਾਂ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ, ਜਿਸ ਨਾਲ ਰੋਟਰੀ ਫੈਲੋਸ਼ਿਪ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲੀ। ਇਸ ਸਮਾਗਮ ਦੌਰਾਨ ਪੰਜ ਨਵੇਂ ਗਤੀਸ਼ੀਲ ਮੈਂਬਰਾਂ ਕਰਨਲ ਅਨੁਰਾਗ ਛਾਬੜਾ, ਰੋਟੇਰੀਅਨ ਰਣਜੀਤ ਗੁਪਤਾ, ਐਡਵੋਕੇਟ ਖੈਰਾਗੁੰਦ, ਅਮਨ ਸ਼ਰਮਾ ਅਤੇ ਰਿਚਾ ਰੈਨਾ – ਨੂੰ ਡੀਜੀ ਰੋਟੇਰੀਅਨ ਰੋਹਿਤ ਓਬਰਾਏ ਵਲੋਂ ਅਧਿਕਾਰਤ ਤੌਰ ’ਤੇ ਪਿੰਨ ਲਗਾ ਕੇ ਰੋਟਰੀ ਪਰਿਵਾਰ ਵਿਚ ਸ਼ਾਮਲ ਕੀਤਾ ਗਿਆ। ਇਸ ਸਮਾਗਮ ਵਿਚ ਕਲੱਬ ਮੈਂਬਰਾਂ ਉਪਕਾਰ ਸਿੰਘ ਛਾਬੜਾ, ਏਐੱਸ ਤੁਲੀ, ਕਪਿਲ ਮਹਿਰਾ, ਡਾ. ਅਮਰਜੀਤ ਸਚਦੇਵਾ, ਰਿਪੂਦਮਨ ਮਲਹੋਤਰਾ, ਅੰਕੁਰ ਗੁਪਤਾ, ਮਮਤਾ ਪੁਰੀ, ਕੁਲਵਿੰਦਰ ਸਿੰਘ, ਆਰਐੱਸ ਕਟਾਰੀਆ, ਰੋਹਿਤ ਅਰੋੜਾ, ਟੀਐਸ ਸੋਖੀ, ਨਵਤੇਜ ਸਿੰਘ, ਨਵਨੀਤ ਸਚਦੇਵਾ, ਡਾ. ਕਰੁਣ ਧਵਨ ਆਦਿ ਵੀ ਮੌਜੂਦ ਸਨ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਪ੍ਰਭਜੋਤ ਕੌਰ ਸੋਖੀ ਅਤੇ ਰੋਟੇਰੀਅਨ ਸਕੱਤਰ ਅੰਕੁਰ ਗੁਪਤਾ ਨੇ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਰੋਹਿਤ ਓਬਰਾਏ ਅਤੇ ਹੋਰ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਸਮਾਜਿਕ ਕਾਰਜਾਂ ਨੂੰ ਹੋਵੇਗੀ ਅਤੇ ਆਪਣੇ ਇਸ ਸਾਲ ਦੇ ਕਾਰਜਕਾਲ ਵਿਚ ਵੱਧ ਤੋਂ ਵੱਧ ਲੋਕ ਹਿੱਤ ਪ੍ਰੋਜੈਕਟ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਕੈਂਟ ਦੇ 40ਵੇਂ ਸਥਾਪਨਾ ਦਿਵਸ ਲਈ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਨਵੀਂ ਊਰਜਾ ਅਤੇ ਸਮੂਹਿਕ ਸਮਰਪਣ ਦੇ ਨਾਲ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਭਾਈਚਾਰਕ ਸੇਵਾ ਅਤੇ ਮਾਨਵਤਾਵਾਦੀ ਪ੍ਰੋਜੈਕਟਾਂ ਦੇ ਇਕ ਹੋਰ ਪ੍ਰਭਾਵਸ਼ਾਲੀ ਸਾਲ ਦੀ ਉਮੀਦ ਕਰਦਾ ਹੈ।

Related Articles

Leave a Reply

Your email address will not be published. Required fields are marked *

Back to top button