
ਫਿਰੋਜ਼ਪੁਰ 6 ਫਰਵਰੀ (ਬਾਲ ਕਿਸ਼ਨ)- ਘੱਲ ਖੁਰਦ ਦੇ ਅਧੀਨ ਆਉਂਦੇ ਪਿੰਡ ਕਬਰ ਵੱਛਾ ਵਿਖੇ ਰੇਤਾ ਦੀਆਂ ਭਰੀਆਂ 6 ਟਰੈਕਟਰ ਟਰਾਲੀਆਂ ਬਰਾਮਦ ਕਰਕੇ ਥਾਣਾ ਘੱਲਖੁੁਰਦ ਪੁਲਿਸ ਨੇ 6 ਬਾਏ ਨੇਮ ਵਿਅਕਤੀਆਂ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 303 (2), ਬੀਐੱਨਐੱਸ 21 ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਕਰਦੇ ਹੋਏ ਪਿੰਡ ਕਬਰਵੱਛਾ ਪੁੱਜੇ, ਜਿਥੇ ਪਿੰਡ ਕਬਰਵੱਛਾ ਵਿਖੇ ਨਾਜਾਇਜ਼ ਰੇਤਾ ਦੀ ਖੱਡ ਚੱਲ ਰਹੀ ਸੀ, ਜਿਸ ਵਿਚੋਂ ਦੋਸ਼ੀ ਲਖਵਿੰਦਰ ਸਿੰਘ ਵਾਸੀ ਮੁੱਦਕੀ, ਸੁਖਪ੍ਰੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਖੁਖਰਾਣਾ, ਥਾਣਾ ਸਦਰ ਮੋਗਾ, ਗੁਰਦੀਪ ਸਿੰਘ ਪੁੱਤਰ ਪੇ੍ਰਮ ਸਿੰਘ ਵਾਸੀ ਪਿੰਡ ਵਲਟੋਹਾ, ਜਸਵਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਝੋਕ ਟਹਿੀ ਸਿੰਘ, ਜਗਦੀਸ਼ ਸਿੰਘ ਮੱਲੀ ਵਾਸੀ ਸੁੱਧ ਸਿੰਘ ਵਾਲਾ, ਗੁਰਜੰਟ ਸਿੰਘ ਜੰਟਾ ਵਾਸੀ ਮੁੱਦਕੀ ਅਤੇ ਅਣਪਛਾਤੇ ਵਿਅਕਤੀ 6 ਟਰੈਕਟਰ ਟਰਾਲੀਆਂ, 1 ਪੋਕਲਾਇਨ ਮਸ਼ੀਨ ਨਾਲ ਰੇਤਾ ਭਰ ਰਹੇ ਸਨ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਹਿਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



