International

ਰੂਸ ’ਚ ਹਵਾਈ ਫ਼ੌਜ ਦੇ ਅੱਡੇ ’ਤੇ ਯੂਕਰੇਨ ਦਾ ਵੱਡਾ ਹਮਲਾ, ਪਰਮਾਣੂ ਹਮਲੇ ’ਚ ਸਮਰੱਥ 40 ਜਹਾਜ਼ਾਂ ਨੂੰ ਬਣਾਇਆ ਨਿਸ਼ਾਨਾ

ਮਾਸਕੋ, ਰਾਇਟਰ, 2 ਜੂਨ : ਯੂਕਰੇਨ ਨੇ ਐਤਵਾਰ ਨੂੰ ਰੂਸ ਨੂੰ ਵੱਡੀ ਸੱਟ ਮਾਰਦਿਆਂ, ਸਾਈਬੇਰੀਆ ਸਥਿਤ ਪਰਮਾਣੂ ਹਮਲੇ ’ਚ ਸਮਰੱਥ ਬੰਬ ਸੁੱਟਣ ਵਾਲੇ ਜਹਾਜ਼ਾਂ ਬੇਲਾਇਆ ਹਵਾਈ ਅੱਡੇ ’ਤੇ ਡਰੋਨ ਹਮਲਾ ਕੀਤਾ। ਇਸ ਹਮਲੇ ’ਚ ਰੂਸੀ ਹਵਾਈ ਫ਼ੌਜ ਦੇ 40 ਤੋਂ ਜ਼ਿਆਦਾ ਜਹਾਜ਼ਾਂ ਨੂੰ ਵੱਡਾ ਨੁਕਸਾਨ ਪਹੁੰਚਣ ਸੂਚਨਾ ਮਿਲੀ ਹੈ। ਯੂਕਰੇਨੀ ਹਮਲੇ ਦੇ ਬਾਅਦ ਕੁਝ ਜਹਾਜ਼ ਉੱਚੀਆਂ ਲਪਟਾਂ ਦੇ ਨਾਲ ਸੜਦੇ ਵੇਖੇ ਗਏ। ਯੂਕਰੇਨੀ ਹਮਲੇ ਦੀ ਵੱਡੀ ਗੱਲ ਇਹ ਸੀ ਕਿ ਉਸ ਦਾ ਡਰੋਨ ਰੂਸੀ ਸਰਹੱਦ ਦੇ 4,300 ਕਿਲੋਮੀਟਰ ਦੇ ਅੰਦਰ ਜਾ ਕੇ ਹਵਾਈ ਅੱਡੇ ਉੱਤੇ ਹਮਲਾ ਕੀਤਾ। ਇਸ ਵਿਚਾਲੇ ਰੂਸ ਵੱਲੋਂ ਯੂਕਰੇਨ ’ਤੇ ਸਭ ਤੋਂ ਵੱਡੇ ਹਵਾਈ ਹਮਲੇ ਦੀ ਖ਼ਬਰ ਵੀ ਹੈ। ਇਸ ਹਮਲੇ ’ਚ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ’ਤੇ 472 ਡਰੋਨ ਤੇ ਸੱਤ ਮਿਜ਼ਾਈਲਾਂ ਸੁੱਟੀਆਂ ਹਨ। ਯੂਕਰੇਨੀ ਫ਼ੌਜ ਨੇ ਟ੍ਰੇਨਿੰਗ ਸੈਂਟਰ ’ਚ 12 ਫ਼ੌਜੀਆਂ ਦੇ ਮਾਰੇ ਜਾਣ ਤੇ 60 ਦੇ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ ਹੈ। ਯੂਕਰੇਨੀ ਸਰੋਤਾਂ ਅਨੁਸਾਰ ਹਮਲੇ ’ਚ ਰੂਸ ਦੇ ਟੀਯੂ-95 ਅਤੇ ਟੀਯੂ-22 ਬੰਬ ਸੁੱਟਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਨਾਇਆ ਗਿਆ। ਇਨ੍ਹਾਂ ਜਹਾਜ਼ਾਂ ਨਾਲ ਰੂਸ ਆਮ ਤੌਰ ’ਤੇ ਯੂਕਰੇਨ ’ਤੇ ਬੈਲੇਸਟਿਕ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਦੇ ਹਮਲੇ ਕਰਦਾ ਸੀ। ਯੂਕਰੇਨੀ ਅਧਿਕਾਰੀ ਨੇ ਦੱਸਿਆ ਕਿ ਕੰਟੇਨਰ ’ਚ ਡ੍ਰੋਨ ਰੱਖ ਕੇ ਉਨ੍ਹਾਂ ਨੂੰ ਟਰੱਕ ਟਰੱਕ ਰਾਹੀਂ ਰੂਸੀ ਸਰਹੱਦ ਦੇ ਅੰਦਰ ਲਿਜਾ ਕੇ ਹਮਲੇ ਕੀਤੇ ਗਏ ਤੇ ਬੇਲਾਇਆ ਹਵਾਈ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਪੁਸ਼ਟ ਸੂਤਰਾਂ ਨੇ ਝੋਪੜੀਆਂ ’ਚ ਲੁਕਾ ਕੇ ਰੱਖੇ ਡ੍ਰੋਨ ਨਾਲ ਹਮਲੇ ਦੀ ਸੂਚਨਾ ਵੀ ਦਿੱਤੀ ਹੈ। ਇਹ ਹਮਲੇ ਡੇਢ ਸਾਲ ਦੀ ਤਿਆਰੀ ਤੋਂ ਬਾਅਦ ਕੀਤੇ ਗਏ ਹਨ। ਯੂਕਰੇਨੀ ਸੁਰੱਖਿਆ ਏਜੰਸੀ ਐੱਸਬੀਯੂ ਨੇ ਦੇਰ ਰਾਤ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਰੂਸ ’ਚ ਦੁਸ਼ਮਣ ਦੇ ਰਣਨੀਤਕ ਜਹਾਜ਼ ਸਮੂਹ ’ਚ ਸੜ ਰਹੇ ਹਨ। ਯੂਕਰੇਨ ਨੇ ਜਿਨ੍ਹਾਂ ਰੂਸੀ ਸੈਨਿਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ ਉਹ ਦੂਰ ਤੱਕ ਜਾ ਕੇ ਦੁਸ਼ਮਣ ਦੀ ਥਾਂ ਤੇ ਪਰਮਾਣੂ ਹਮਲਾ ਕਰਨ ਦੇ ਸਮਰੱਥ ਸਨ। ਇਨ੍ਹਾਂ ਖਾਸ ਜਹਾਜ਼ਾਂ ਦੇ ਟਿਕਾਣਿਆਂ ਨੂੰ ਯੂਕਰੇਨ ਪਹਿਲਾਂ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਪਰ ਲਗਭਗ 40 ਮਹੀਨਿਆਂ ਦੇ ਜੰਗ ’ਚ ਇਸ ਵਾਰ ਉਸ ਨੂੰ ਵੱਡੀ ਸਫਲਤਾ ਮਿਲੀ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਹਮਲੇ ’ਤੇ ਹਾਲੇ ਤੱਕ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ ਪਰ ਉਸ ਦੇ ਸਮਰਥਕ ਕਈ ਡਿਫ਼ੈਂਸ ਬਲਾਗਰ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਤੇ ਵੀਡੀਓ ਤੇ ਫੋਟੋਆਂ ਵੀ ਪੋਸਟ ਕੀਤੀਆਂ ਹਨ। ਇੰਟਰਨੈੱਟ ਮੀਡੀਆ ਸਾਈਟ ਟੈਲੀਗ੍ਰਾਮ ’ਤੇ ਪੋਸਟ ਕੀਤੇ ਗਏ ਵੀਡੀਓ ’ਚ ਹਵਾਈ ਅਦਾਰੇ ਦੇ ਉੱਪਰ ਆਸਮਾਨ ’ਚ ਕਾਲੇ ਧੂੰਏਂ ਦੇ ਗੁਬਾਰ ਵੇਖੇ ਜਾ ਸਕਦੇ ਹਨ। ਹਮਲੇ ਦਾ ਸ਼ਿਕਾਰ ਹੋਇਆ ਹਵਾਈ ਅਦਾਰਾ ਜਿਸ ਇਰਕੁਤਸਕ ਸੂਬੇ ’ਚ ਆਉਂਦਾ ਹੈ, ਉੱਥੇ ਦੇ ਰਾਜਪਾਲ ਇਗੋਰ ਕੋਬਜੇਵ ਨੇ ਫ਼ੌਜੀ ਥਾਂ ’ਤੇ ਡਰੋਨ ਹਮਲੇ ਦੀ ਗੱਲ ਮੰਨੀ ਹੈ ਪਰ ਬਿਆਨ ’ਚ ਰਣਨੀਤਿਕ ਜਹਾਜ਼ਾਂ ਦੇ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਰੂਸ ਸਮਰੱਥਕ ਕਈ ਡਿਫੈਂਸ ਬਲਾਗਰ ਨੇ ਇੰਟਰਨੈੱਟ ਮੀਡੀਆ ’ਚ ਯੂਕਰੇਨੀ ਹਮਲੇ ਦੀ ਵਡੀਓ ’ਚ ਹਵਾਈ ਫ਼ੌਜ ਦੇ ਅੱਡਿਆਂ ਤੇ ਆਕਾਸ਼ ’ਚ ਕਾਲੇ ਧੂੰਏ ਦਾ ਗ਼ੁਬਾਰ ਨਜ਼ਰ ਆ ਰਿਹਾ ਹੈ। ਪਤਾ ਲੱਗਿਆ ਹੈ ਕਿ ਬੇਲਾਇਆ ਏਅਰਬੇਸ ਆਵਾਜ਼ ਦੀ ਗਤੀ ਨਾਲ ਤੇਜ਼ (ਸੁਪਰਸੋਨਿਕ) ਰਫ਼ਤਾਰ ਦੇ ਲੰਬੇ ਦੂਰੀ ਤੱਕ ਮਾਰ ਕਰਨ ਵਾਲੇ ਟੀਯੂ-22 ਐੱਮ ਜਹਾਜ਼ਾਂ ਦਾ ਅਧਿਕਾਰਤ ਅੱਡਾ ਹੈ। ਰੂਸ ਦੇ ਇੱਕ ਹੋਰ ਹਿੱਸੇ ’ਚ ਸਥਿਤ ਓਲੇਨਿਆ ਵਾਇਰਸੇਨਾ ਅੱਡੇ ’ਤੇ ਵੀ ਯੂਕਰੇਨ ਦੇ ਡਰੋਨ ਹਮਲੇ ਦੀ ਸੂਚਨਾ ਹੈ ਪਰ ਜਿਸ ’ਚ ਹੋਏ ਨੁਕਸਾਨ ਦਾ ਵੇਰਵਾ ਹੁਣ ਤੱਕ ਪ੍ਰਾਪਤ ਨਹੀਂ ਹੋਇਆ ਹੈ।

ਯੂਕਰੇਨੀ ਫ਼ੌਜ ਦੇ ਮੁਖੀ ਦਾ ਅਸਤੀਫ਼ਾ

ਫ਼ੌਜ ਦੇ ਟ੍ਰੇਨਿੰਗ ਸੈਂਟਰ ’ਤੇ ਰੂਸ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਯੂਕਰੇਨ ਦੀ ਥਲਸੈਨਾ ਦੇ ਮੁਖੀ ਮੇਜਰ ਜਨਰਲ ਮਿਖਾਇਲੋ ਡ੍ਰੈਪੇਤੀ ਨੇ ਅਸਤੀਫ਼ਾ ਦੇ ਦਿੱਤਾ ਹੈ। ਡ੍ਰੈਪੇਤੀ ਨਵੰਬਰ 2024 ’ਚ ਥਲ ਸੈਨਾ ਦੇ ਮੁਖੀ ਬਣੇ ਸਨ। 40 ਮਹੀਨਿਆਂ ਤੋਂ ਜਾਰੀ ਜੰਗ ਦੌਰਾਨ ਅਸਤੀਫ਼ਾ ਦੇਣ ਵਾਲੇ ਉਹ ਸਭ ਤੋਂ ਵੱਡੇ ਫ਼ੌਜੀ ਅਧਿਕਾਰੀ ਹਨ। ਡ੍ਰੈਪੇਤੀ ਨੇ ਰੂਸੀ ਹਮਲੇ ’ਚ 12 ਫ਼ੀਜਾਂ ਦੇ ਮਾਰੇ ਜਾਣ ਤੇ 60 ਦੇ ਜ਼ਖ਼ਮੀ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦਿੱਤਾ ਹੈ।

ਰੂਸ ’ਚ ਦੋ ਥਾਈਂ ਧਮਾਕਿਆਂ ਨਾਲ ਰੇਲ ਪੁਲ ਢਾਹੇ, ਸੱਤ ਮਰੇ

ਰੂਸ ’ਚ ਸ਼ਨਿਚਰਵਾਰ-ਐਤਵਾਰ ਦੀ ਰਾਤ ਨੂੰ ਦੋ ਥਾਵਾਂ ’ਤੇ ਹੋਏ ਧਮਾਕਿਆਂ ’ਚ ਦੋ ਰੇਲ ਪੁਲ ਢਹਿ ਗਏ। ਇਸ ਨਾਲ ਨਾਲ ਹੋਏ ਰੇਲ ਹਾਦਸੇ ’ਚ ਸੱਤ ਲੋਕਾਂ ਦੀ ਮੌਤ ਹੋ ਗਈ ਜਦਕਿ 69 ਜ਼ਖ਼ਮੀ ਹੋ ਗਏ। ਪਹਿਲੀ ਘਟਨਾ ਯੂਕਰੇਨ ਸਰਹੱਦ ਦੇ ਨੇੜੇ ਬ੍ਰਿਆਂਸਕ ਸੂਬੇ ’ਚ ਹੋਈ। ਇਸ ’ਚ ਪੈਸੰਜਰ ਰੇਲ ਗੱਡੀ ਦੇ ਡਰਾਈਵਰ ਸਮੇਤ ਸੱਤ ਲੋਕ ਮਾਰੇ ਗਏ। ਕੁਝ ਘੰਟਿਆਂ ਬਾਅਦ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਕੁਸਰਕ ’ਚ ਧਮਾਕੇ ਤੋਂ ਬਾਅਦ ਮਾਲਗੱਡੀ ਦੇ ਕਈ ਡੱਬੇ ਲੀਹੋਂ ਲੱਥ ਗਏ। ਇਸ ਹਾਦਸੇ ਨਾਲ ਮੌਕੇ ’ਤੇ ਅੱਗ ਲੱਗ ਗਈ ਪਰ ਉਸ ’ਚ ਕਿਸੇ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਹੈ। ਦੋਵਾਂ ਹਾਦਸਿਆਂ ਪਿੱਛੇ ਯੂਕਰੇਨੀ ਖ਼ੁਫ਼ੀਆ ਏਜੰਸੀ ਦਾ ਹੱਥ ਮੰਨਿਆ ਜਾ ਰਿਹਾ ਹੈ।

ਇਸਤਾਂਬੁਲ ’ਚ ਅੱਜ ਹੋਵੇਗੀ ਰੂਸ-ਯੂਕਰੇਨ ਗੱਲਬਾਤ

ਐਤਵਾਰ ਨੂੰ ਜੰਗ ’ਚ ਆਈ ਤੇਜ਼ੀ ਦੇ ਬਾਵਜੂਦ ਸੋਮਵਾਰ ਨੂੰ ਤੁਰਕੀਏ ਦੇ ਸ਼ਹਿਰ ਇਸਤਾਂਬੁਲ ’ਚ ਰੂਸ ਤੇ ਯੂਕਰੇਨ ਵਿਚਕਾਰ ਜੰਗਬੰਦੀ ਬਾਰੇ ਗੱਲਬਾਤ ਹੋਵੇਗੀ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦਾ ਵਫ਼ਦ ਇਸਤਾਂਬੁਲ ਜਾਵੇਗਾ ਤੇ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰੇਗਾ। ਇਸ ਤੋਂ ਪਹਿਲਾਂ 16 ਮਈ ਨੂੰ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਗੱਲਬਾਤ ਹੋਈ ਸੀ।

Related Articles

Leave a Reply

Your email address will not be published. Required fields are marked *

Back to top button