Punjab

ਰੂਪਨਗਰ ਨੂੰ ਮੋਦੀ ਸਰਕਾਰ ਵੱਲੋਂ ਇਤਿਹਾਸਕ ਤੋਹਫਾ

800-800 ਮੈਗਾਵਾਟ ਦੀਆਂ ਦੋ ਨਵੀਂ ਊਰਜਾ ਯੂਨਿਟਾਂ ਦੀ ਮਨਜ਼ੂਰੀ

ਰੂਪਨਗਰ, 7 ਜੂਨ 2025:  ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਅਜੇਵੀਰ   ਸਿੰਘ ਲਾਲਪੁਰਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ  ਨਰੇਂਦਰ ਮੋਦੀ  ਅਤੇ ਕੇਂਦਰੀ ਊਰਜਾ ਮੰਤਰੀ  ਮਨੋਹਰ ਲਾਲ ਖੱਟਰ  ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਰੂਪਨਗਰ ਥਰਮਲ ਪਲਾਂਟ ਨੂੰ ਲੈ ਕੇ ਲਿਆ ਗਿਆ ਇਹ ਇਤਿਹਾਸਕ ਫੈਸਲਾ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਉੱਤਰੀ ਭਾਰਤ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਲਾਲਪੁਰਾ ਨੇ ਦੱਸਿਆ ਕਿ ਕੇਂਦਰੀ ਮੰਤਰੀ  ਮਨੋਹਰ ਲਾਲ ਖੱਟਰ ਵੱਲੋਂ ਰੂਪਨਗਰ ਥਰਮਲ ਪਲਾਂਟ ਵਿੱਚ 800-800 ਮੈਗਾਵਾਟ ਦੀਆਂ ਦੋ ਨਵੀਆਂ ਊਰਜਾ ਯੂਨਿਟਾਂ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਕੁੱਲ 1,600 ਮੈਗਾਵਾਟ ਦੀ ਨਵੀਂ ਉਤਪਾਦਨ ਸਮਰੱਥਾ ਹੋਏਗੀ। ਨਾਲ ਹੀ, ਪੰਜਾਬ ਲਈ ਕੁੱਲ 2,400 ਮੈਗਾਵਾਟ ਦੀ ਵਾਧੂ ਬਿਜਲੀ ਉਤਪਾਦਨ ਪ੍ਰੋਜੈਕਟਾਂ ਨੂੰ ਵੀ ਹਰੀ ਝੰਡੀ ਮਿਲ ਗਈ ਹੈ। ਇਸ ਪ੍ਰੋਜੈਕਟ ਰਾਹੀਂ ਲੱਖਾਂ ਲੋਕਾਂ ਨੂੰ ਸਸਤੀ ਅਤੇ ਲਗਾਤਾਰ ਬਿਜਲੀ ਉਪਲਬਧ ਹੋਏਗੀ। ਇਸ ਨਾਲ ਪੰਜਾਬ ਦੀ ਊਰਜਾ ਖੁਦਮੁਖਤਿਆਰੀ ਨੂੰ ਮਜ਼ਬੂਤੀ ਮਿਲੇਗੀ ਅਤੇ ਉਦਯੋਗਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਕੋਇਲਾ ਸਪਲਾਈ ਦੀ ਹੱਦ 1,000 ਕਿਲੋਮੀਟਰ ਤੋਂ ਵਧਾ ਕੇ 1,500 ਕਿਲੋਮੀਟਰ ਤੋਂ ਵੀ ਉਪਰ ਕਰ ਦਿੱਤੀ ਗਈ ਹੈ, ਜਿਸ ਨਾਲ ਕੋਇਲੇ ਦੀ ਸਪਲਾਈ ਵਿਚ ਕੋਈ ਰੁਕਾਵਟ ਨਹੀਂ ਆਵੇਗੀ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ, “ਇਹ ਫੈਸਲਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ੀ ਅਤੇ ਊਰਜਾ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਜੀ ਦੀ ਵਚਨਬੱਧਤਾ ਦਾ ਨਤੀਜਾ ਹੈ। ਇਸ ਇਤਿਹਾਸਕ ਪਹਿਲ ਨਾਲ ਰੂਪਨਗਰ ਆਉਣ ਵਾਲੇ ਸਮੇਂ ਵਿੱਚ ਉੱਤਰੀ ਭਾਰਤ ਦੀ ਊਰਜਾ ਸ਼ਕਤੀ ਦਾ ਮੁੱਖ ਕੇਂਦਰ ਬਣ ਜਾਏਗਾ। ਇਹ ਸਿਰਫ ਇੱਕ ਥਰਮਲ ਪਲਾਂਟ ਦਾ ਵਿਸਥਾਰ ਨਹੀਂ, ਸਗੋਂ ਰੂਪਨਗਰ ਦੇ ਵਿਕਾਸ ਦੀ ਨਵੀਂ ਕਹਾਣੀ ਦੀ ਸ਼ੁਰੂਆਤ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਬਿਜਲੀ ਦੀ ਸਮੱਸਿਆ ਨੂੰ ਦੂਰ ਕਰੇਗਾ, ਸਗੋਂ ਇਸ ਰਾਹੀਂ ਪੰਜਾਬ ਦੀ ਅਰਥਵਿਵਸਥਾ ਨੂੰ ਵੀ ਗਤੀ ਮਿਲੇਗੀ। ਰੂਪਨਗਰ ਦੇ ਵਿਕਾਸ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ, “ਮੋਦੀ ਜੀ ਹਨ, ਤਾਂ ਇਹ ਬਿਲਕੁਲ ਮਮਕਿਨ ਹੈ। ਇਹ ਤੋਹਫਾ ਰੂਪਨਗਰ ਲਈ ਮਾਣ ਦੀ ਗੱਲ ਹੈ ਅਤੇ ਇਸ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਊਰਜਾ ਮੰਤਰੀ ਖੱਟਰ ਜੀ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।”

Related Articles

Leave a Reply

Your email address will not be published. Required fields are marked *

Back to top button