Punjab

ਰਿਸ਼ਤਾ ਟੁੱਟਣ ‘ਤੇ ਨਾਰਾਜ਼ ਨੌਜਵਾਨ ਮੰਗੇਤਰ ਦੇ ਘਰ ਦੇ ਬਾਹਰ ਚਲਾਈਆਂ ਗੋਲ਼ੀਆਂ

ਅੰਮ੍ਰਿਤਸਰ, 12 ਜੂਨ : ਮੋਕਮਪੁਰਾ ਥਾਣੇ ਦੀ ਪੁਲਿਸ ਨੇ ਕੁਝ ਦਿਨ ਪਹਿਲਾਂ ਇਕ ਲੜਕੀ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਉਣ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ ਵਾਰਦਾਤ ਵਿਚ ਵਰਤਿਆ ਗਿਆ ਪਿਸਤੌਲ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਏਸੀਪੀ ਸ਼ੀਤਲ ਸਿੰਘ ਨੇ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਦਸਮੇਸ਼ ਨਗਰ ਕੋਟ ਖਾਲਸਾ ਅਤੇ ਸੰਨੀ ਵਾਸੀ ਕੋਟ ਖਾਲਸਾ ਵਜੋਂ ਕੀਤੀ ਹੈ। ਏਸੀਪੀ ਨੇ ਦੱਸਿਆ ਕਿ ਮੋਹਕਮਪੁਰਾ ਦਾ ਰਹਿਣ ਵਾਲਾ ਦਵਿੰਦਰ ਕੁਮਾਰ ਆਪਣੇ ਭਰਾ ਸੋਨੂੰ ਸ਼ਰਮਾ ਨਾਲ ਚੰਡੀਗੜ੍ਹ ਵਿਚ ਫਲੈਕਸ ਬੋਰਡ ਬਣਾਉਣ ਦਾ ਕਾਰੋਬਾਰ ਕਰਦਾ ਹੈ। ਉਸ ਦੀ ਜੱਜ ਨਗਰ ਇਲਾਕੇ ਵਿਚ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਲਈ ਗੱਲਬਾਤ ਚੱਲ ਰਹੀ ਸੀ। ਲੜਕੀ ਨਾਲ ਰਿਸ਼ਤੇ ਬਾਰੇ ਪਹਿਲਾਂ ਵੀ ਗੁਰਪ੍ਰੀਤ ਸਿੰਘ ਨਾਲ ਗੱਲ ਹੋਈ ਸੀ। ਪਰ ਕਿਸੇ ਕਾਰਨ ਕਰਕੇ ਇਹ ਰਿਸ਼ਤਾ ਟੁੱਟ ਗਿਆ। ਦੋਸ਼ ਹੈ ਕਿ ਗੁਰਪ੍ਰੀਤ ਸਿੰਘ ਵਾਰ-ਵਾਰ ਲੜਕੀ ‘ਤੇ ਵਿਆਹ ਲਈ ਦਬਾਅ ਪਾ ਰਿਹਾ ਸੀ। ਪਰ ਲੜਕੀ ਵਿਆਹ ਨਹੀਂ ਕਰਨਾ ਚਾਹੁੰਦੀ ਸੀ। 26 ਅਪ੍ਰੈਲ ਦੀ ਰਾਤ ਨੂੰ ਸ਼ਿਕਾਇਤਕਰਤਾ ਆਪਣੇ ਪਰਿਵਾਰ ਨਾਲ ਘਰ ਸੀ। ਗੁਰਪ੍ਰੀਤ ਨੂੰ ਕਿਸੇ ਤਰ੍ਹਾਂ ਦਵਿੰਦਰ ਦੇ ਘਰ ਦਾ ਪਤਾ ਮਿਲ ਗਿਆ ਅਤੇ ਉਸੇ ਰਾਤ ਆਪਣੇ ਸਾਥੀ ਸੰਨੀ ਨਾਲ ਮਿਲ ਕੇ ਉਸ ਦੇ ਘਰ ਦੇ ਬਾਹਰ ਗੋਲ਼ੀਬਾਰੀ ਕਰ ਦਿੱਤੀ ਤਾਂ ਜੋ ਉਹ ਗੋਲ਼ੀਆਂ ਦੇ ਡਰੋਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦੇਵੇ।

Related Articles

Leave a Reply

Your email address will not be published. Required fields are marked *

Back to top button