Punjab

ਰਾਹਗੀਰਾਂ ‘ਤੇ ਚੜ੍ਹੀ ਬੱਸ, ਕਈ ਲੋਕ ਹੋਏ ਜ਼ਖਮੀ

ਲੁਧਿਆਣਾ, 11 ਦਸੰਬਰ : ਲੁਧਿਆਣਾ ਬੱਸ ਸਟੈਂਡ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਰਾਹਗੀਰਾਂ ਉੱਤੇ ਜਾ ਚੜ੍ਹੀ। ਇਸ ਭਿਆਨਕ ਸੜਕ ਹਾਦਸੇ ਵਿੱਚ ਅੱਧਾ ਦਰਜਨ ਤੋਂ ਵੱਧ ਵਿਅਕਤੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਜ਼ਖ਼ਮੀ ਹੋ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਇਹ ਘਟਨਾ ਦੁਪਹਿਰ ਕਰੀਬ ਦੋ ਵਜੇ ਵਾਪਰੀ। ਨਿੱਜੀ ਕੰਪਨੀ ਦੀ ਬੱਸ ਮੋਹਾਲੀ ਤੋਂ ਲੁਧਿਆਣਾ ਬੱਸ ਸਟੈਂਡ ਆਈ ਸੀ। ਦੱਸਿਆ ਜਾਂਦਾ ਹੈ ਕਿ ਬੱਸ ਸਟੈਂਡ ਕੋਲ ਪੁੱਜਣ ਵੇਲੇ ਅਚਾਨਕ ਬੱਸ ਦੀ ਬ੍ਰੇਕ ਪਾਈਪ ਫਟ ਗਈ, ਜਿਸ ਕਾਰਨ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ। ਬੇਕਾਬੂ ਹੋਈ ਬੱਸ ਸੜਕ ਤੋਂ ਲੰਘ ਰਹੇ ਰਾਹਗੀਰਾਂ ਨੂੰ ਲਪੇਟ ਵਿੱਚ ਲੈਣ ਮਗਰੋਂ ਡਿਵਾਈਡਰ ਨਾਲ ਜਾ ਟਕਰਾਈ। ਬਸ ਦੀ ਲਪੇਟ ਵਿੱਚ ਆਉਣ ਕਾਰਨ ਫੱਟੜ ਹੋ ਗਏ। ਗਨੀਮਤ ਇਹ ਰਹੀ ਕਿ ਸੜਕ ਕਿਨਾਰੇ ਇੱਕ ਦੁਕਾਨ ਦੇ ਥੜ੍ਹੇ ਨੇ ਬੱਸ ਦੀ ਰਫ਼ਤਾਰ ਨੂੰ ਕੁਝ ਘਟਾ ਦਿੱਤਾ। ਹਾਲਾਂਕਿ ਬੱਸ ਦੇ ਚਾਲਕ ਨੇ ਰੌਲਾ ਪਾ ਕੇ ਰਾਹਗੀਰਾਂ ਨੂੰ ਪਰੇ ਹਟਣ ਲਈ ਵੀ ਕਿਹਾ, ਪਰ ਭੀੜ-ਭੜੱਕੇ ਵਾਲੀ ਸੜਕ ਹੋਣ ਕਾਰਨ ਬਚਾਉਂਦੇ-ਬਚਾਉਂਦੇ ਵੀ ਕੁਝ ਲੋਕ ਬੱਸ ਦੀ ਲਪੇਟ ਵਿੱਚ ਆ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button