Punjab

ਰਾਸ਼ਟਰੀ ਬਾਲ ਸਵਾਸਥ ਸਕੀਮ ਤਹਿਤ 3211 ਵਿਦਿਆਰਥੀਆਂ ਦਾ ਹੋਇਆ ਮੁਫ਼ਤ ਇਲਾਜ 

ਗੁਰਦਾਸਪੁਰ, 27 ਮਈ- ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਇਆਕ੍ਰਮ ਪ੍ਰੋਗਰਾਮ ਗਰੀਬ ਅਤੇ ਲੋੜਵੰਦ ਬਚਿਆ ਦਾ ਮੁਫ਼ਤ ਇਲਾਜ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ। ਜਿਲੇ ਵਿੱਚ ਵੱਡੀ ਸੰਖਿਆ ਵਿੱਚ ਬਚਿਆਂ ਦਾ ਇਲਾਜ ਹੋਇਆ ਹੈ। ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਆਰਬੀਐਸਕੇ ਪ੍ਰੋਗਰਾਮ ਅਧੀਨ ਵਿੱਤੀ ਸਾਲ 2024- 2025 ਦੌਰਾਨ 3211ਬਚਿਆਂ ਦਾ ਮੁਫ਼ਤ ਇਲਾਜ ਕਰਵਾਇਆ ਗਿਆ, ਜਦਕਿ ਪਿਛਲੇ ਸਾਲ 2727 ਬੱਚਿਆਂ ਦਾ ਇਲਾਜ ਹੋਇਆ ਸੀ। ਉਨ੍ਹਾਂ ਦਸਿਆ ਕਿ ਸਾਲ 2024- 2025 ਦੋਰਾਨ ਦਿਲ ਦੀ ਬਿਮਾਰੀ  ਤੋਂ ਪੀੜਤ 29 ਬੱਚੇ , ਚਮੜੀ ਦੇ ਰੋਗਾਂ ਦੇ 528  ,ਦੰਦਾਂ ਦੀਆਂ ਬੀਮਾਰੀਆਂ ਦੇ 730ਬੱਚੇ ,  ਅੱਖਾਂ ਦੀ ਬੀਮਾਰੀ ਦੇ 637ਬੱਚੇ   , ਖੂਨ ਦੀ ਕਮੀ ਦੇ 979ਬੱਚੇ  ,ਨਿਊਰਲ ਟਿਉਬ ਦੇ 5ਬੱਚੇ, ਜਮਾਂਦਰੂ ਕੱਟੇ ਹੌਏ ਬੁੱਲਾਂ ਦੇ 2,  ਜਮਾਂਦਰੂ ਟੇਢੇ ਪੈਰਾਂ ਦੇ 2 ਬਚਿਆਂ ਦਾ ਮੁਫ਼ਤ ਇਲਾਜ ਕਰਵਾਇਆ ਗਿਆ । ਇਸ ਤੋਂ ਇਲਾਵਾ ਬਹਿਰੇਪਨ 197 ਬੱਚਿਆਂ ਦਾ ਇਲਾਜ ਕੀਤਾ ਗਿਆ ਹੈ। ਆਰਬੀਐਸਕੇ ਦੇ ਨੋਡਲ ਅਫਸਰ ਡਾ. ਭਾਵਨਾ ਸ਼ਰਮਾ ਨੇ ਦੱਸਿਆ ਕਿ ਜਿਲੇ ਵਿੱਚ 21 ਮੋਬਾਇਲ ਟੀਮਾਂ ਬਣਾਇਆ ਗਈਆਂ ਹਨ, ਜੋ ਸਕੂਲ ਅਤੇ ਆਂਗਣਵਾੜੀ ਸੈੰਟਰਾਂ ਵਿੱਚ ਜਾ ਕੇ ਬਚਿਆ ਦਾ ਚੈੱਕ ਅਪ ਅਤੇ ਲੋੜ ਪੈਣ ਤੇ ਇਲਾਜ ਕਰਵਾਉਂਦੀਆਂ ਹਨ।  ਜਿਲੇ ਵਿੱਚ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ 18ਸਾਲ ਤਕ ਦੇ ਬੱਚੇ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਦਰਜ 6ਹਫਤੇ ਤੌਂ 6ਸਾਲ ਤਕ ਦੇ ਬੱਚੇ ਇਸ ਸਕੀਮ ਅਧੀਨ ਮੁਫ਼ਤ ਇਲਾਜ ਦੇ ਹਕਦਾਰ ਹਨ। ਉਨ੍ਹਾਂ ਦਸਿਆ ਕਿ ਆਰਬੀਐਸਕੇ ਅਧੀਨ 31ਬੀਮਾਰੀਆਂ ਦਾ ਇਲਾਜ ਪੀਜੀਆਈ, ਫੋਰਟਿਸ ,ਸੀਐਮਸੀ , ਡੀਐਮਸੀ ਅਤੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਕਰਵਾਇਆ ਜਾਂਦਾ ਹੈ।

Related Articles

Leave a Reply

Your email address will not be published. Required fields are marked *

Back to top button