Punjab

ਰਾਮੂਵਾਲਾ ਦੀ ਸਹਿਕਾਰੀ ਸਭਾ ਦੇ ਸਕੱਤਰ ਵੱਲੋਂ ਸੁਸਾਇਟੀ ਦੇ ਸਟਾਕ ’ਚੋਂ 13 ਲੱਖ ਰੁਪਏ ਘੁਟਾਲਾ

ਫਰੀਦਕੋਟ, 20 ਅਗਸਤ : ਜੈਤੋ ਸਬ-ਡਵੀਜ਼ਨ ਦੇ ਪਿੰਡ ਰਾਮੂੰਵਾਲਾ ਦੀ ਸਹਿਕਾਰੀ ਸਭਾ ਦੇ ਸਕੱਤਰ ਵੱਲੋਂ ਸੁਸਾਇਟੀ ਦੇ ਸਟਾਕ ਵਿਚੋਂ 13 ਲੱਖ ਰੁਪਏ ਤੋਂ ਵੱਧ ਦਾ ਘੁਟਾਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰ ਮੁਲਜ਼ਮ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਸਹਿਕਾਰੀ ਸਭਾ ਜੈਤੋ ਦੇ ਸਹਾਇਕ ਰਜਿਸਟਰਾਰ ਵੱਲੋਂ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਪਿੰਡ ਦੇ ਵਸਨੀਕ ਮਨਦੀਪ ਸਿੰਘ, ਨਿਰਮਲ ਸਿੰਘ ਪੁੱਤਰ ਮੇਜਰ ਸਿੰਘ 2007 ਤੋਂ 22 ਅਪ੍ਰੈਲ 2025 ਤੱਕ ਪਿੰਡ ਰਾਮੂਵਾਲਾ ਦੀ ਸਹਿਕਾਰੀ ਸਭਾ ਵਿਚ ਸਕੱਤਰ ਵਜੋਂ ਤਾਇਨਾਤ ਸੀ। ਜਿਸ ਕਾਰਨ ਉਹ ਸਹਿਕਾਰੀ ਸਭਾ ਵਿਚ ਆਉਣ ਵਾਲੇ ਸਟਾਕ ਲਈ ਜ਼ਿੰਮੇਵਾਰ ਸੀ। 27 ਮਈ 2025 ਨੂੰ ਪਿੰਡ ਰਾਮੂਵਾਲਾ ਦੀ ਸਹਿਕਾਰੀ ਸਭਾ ਦੀ ਰਿਪੋਰਟ ਦਵਿੰਦਰ ਸਿੰਘ ਇੰਸਪੈਕਟਰ ਆਫ ਕੋਆਪਰੇਟਿਵ ਸੁਸਾਇਟੀ ਸਰਕਲ ਰਾਮੇਆਣਾ ਵੱਲੋਂ ਤਿਆਰ ਕੀਤੀ ਗਈ ਸੀ। ਜਿਸ ਵਿਚ ਉਸ ਸਹਿਕਾਰੀ ਸਭਾ ਵਿਚ 15,35,813.50 ਰੁਪਏ ਦਾ ਸਟਾਕ ਗਾਇਬ ਪਾਇਆ ਗਿਆ। ਰਿਪੋਰਟ ਅਨੁਸਾਰ ਇਹ ਗਬਨ ਨਿਰਮਲ ਸਿੰਘ ਵੱਲੋਂ ਕੀਤਾ ਗਿਆ ਹੈ। ਉਕਤ ਸ਼ਿਕਾਇਤ ਦੀ ਜਾਂਚ ਲਈ ਪੁਲਿਸ ਵੱਲੋਂ ਜੈਤੋ ਦੇ ਡੀਐੱਸਪੀ ਮਨੋਜ ਕੁਮਾਰ ਨੂੰ ਤਾਇਨਾਤ ਕੀਤਾ ਗਿਆ ਸੀ। ਡੀਐੱਸਪੀ ਮਨੋਜ ਕੁਮਾਰ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਾ ਕਿ ਉਕਤ ਕੁੱਲ ਕੀਮਤ ਵਿਚੋਂ ਨਿਰਮਲ ਸਿੰਘ ਨੇ 13,88,248.50 ਰੁਪਏ ਘੁਟਾਲਾ ਕੀਤੇ ਹਨ। ਜਦੋਂ ਕਿ ਬਾਕੀ 1,47,565 ਰੁਪਏ ਦੀ ਰਕਮ ਖਰਾਬ ਸਟਾਕ ਦੀ ਹੈ। ਜਿਸ ਤੋਂ ਬਾਅਦ ਜੈਤੋ ਪੁਲਿਸ ਸਟੇਸ਼ਨ ਨੇ ਨਿਰਮਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button