Punjab

ਰਾਮਪੁਰ ਜਗੀਰ ਬਸਤੀ ’ਚ ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ

ਡਡਵਿੰਡੀ ,27 ਜੁਲਾਈ : ਨੇੜਲੇ ਪਿੰਡ ਰਾਮਪੁਰ ਜਗੀਰ ਬਸਤੀ ਵਿਖੇ ਬੀਤੀ ਰਾਤ ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਲੋਕਾਂ ਮੁਤਾਬਕ ਕਥਿਤ ਤੌਰ ’ਤੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਰਾਮਪੁਰ ਜਗੀਰ ਬਸਤੀ ਵਿਖੇ ਇਕ ਮਹੀਨੇ ਚ ਨਸ਼ੇ ਨਾਲ ਹੋਈ ਇਹ ਦੂਸਰੀ ਮੌਤ ਹੈ। ਇਸ ਮੌਕੇ ਅਕਾਸ਼ਦੀਪ ਪੁੱਤਰ ਬੱਗਾ ਵਾਸੀ ਰਾਮਪੁਰ ਜਗੀਰ ਬਸਤੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਕਾਸ਼ਦੀਪ ਨਸ਼ੇ ਕਰਨ ਦਾ ਆਦੀ ਸੀ ਤੇ ਬੀਤੀ ਰਾਤ ਉਸ ਵੱਲੋਂ ਕੋਈ ਗ਼ਲਤ ਟੀਕਾ ਲਗਾ ਲਿਆ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਮੌਕੇ ਪੁਲਿਸ ਚੌਕੀ ਡੱਲਾ ਸਾਹਿਬ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਪਿੰਡ ਤੋਤੀ ਨੇੜਿਓਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਛਾਣ ਆਕਾਸ਼ ਪੁੱਤਰ ਬੱਗਾ ਸਿੰਘ ਵਾਸੀ ਰਾਮਪੁਰ ਜਗੀਰ ਬਸਤੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ ਤੇ ਕੁਝ ਦਿਨ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ਵਿਚੋਂ ਘਰ ਵਾਪਸ ਆਇਆ ਸੀ ਤੇ ਹੁਣ ਨਸ਼ਾ ਕਰਨਾ ਛੱਡ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਉਸ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਜਾਂ ਕਿਸੇ ਹੋਰ ਕਾਰਨ। ਇਸ ਮੌਕੇ ਰਾਮਪੁਰ ਜਗੀਰ ਬਸਤੀ ਦੇ ਸਰਪੰਚ ਗੁਰਪ੍ਰੀਤ ਸਿੰਘ, ਮ੍ਰਿਤਕ ਆਕਾਸ਼ ਦੀ ਮਾਤਾ ਰੀਨਾ ਤੇ ਪਿੰਡ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਨਸ਼ੇ ਸ਼ਰੇਆਮ ਵਿਕ ਰਹੇ ਹਨ ਤੇ ਨਸ਼ਿਆਂ ’ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨਸ਼ਿਆਂ ’ਤੇ ਤੁਰੰਤ ਕਾਬੂ ਪਾਵੇ ਤਾਂ ਜੋ ਨੌਜਵਾਨ ਪੁੱਤਾਂ ਨੂੰ ਬਚਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button