ਰਾਜਪੁਰਾ ‘ਚ ਇਨਕਾਊਂਟਰ ਦੌਰਾਨ ਬੰਬੀਹਾ ਗਰੁੱਪ ਦਾ ਗੈਂਗਸਟਰ ਜ਼ਖ਼ਮੀ, ਇੱਕ ਰਿਵਾਲਵਰ, ਦੋ ਖੋਲ ਤੇ ਨਸ਼ੇ ਦੀਆਂ ਗੋਲ਼ੀਆਂ ਬਰਾਮਦ

ਰਾਜਪੁਰਾ, 10 ਮਾਰਚ- ਰਾਜਪੁਰਾ ਵਿਖੇ ਅੱਜ ਸਪੈਸ਼ਲ ਸੈਲ ਰਾਜਪੁਰਾ ਪੁਲਿਸ ਦੀ ਬੰਬੀਹਾ ਗਰੁੱਪ ਦੇ ਗੈਂਗਸਟਰ ਦੇ ਨਾਲ ਹੋਏ ਐਨਕਾਊਂਟਰ ਦੌਰਾਨ ਗੈਂਗਸਟਰ ਦੀ ਲੱਤ ‘ਚ ਗੋਲ਼ੀ ਮਾਰ ਕੇ ਜ਼ਖ਼ਮੀ ਕਰਨ ਤੋਂ ਇਲਾਵਾ ਉਸ ਕੋਲੋਂ ਇੱਕ ਰਿਵਾਲਵਰ, ਦੋ ਚੱਲੇ ਹੋਏ ਕਾਰਤੂਸ ਅਤੇ ਨਸ਼ੇ ਦੀਆਂ ਗੋਲ਼ੀਆਂ ਬਰਾਮਦ ਕਰਕੇ ਗ੍ਰਿਫਤਾਰ ਕਰਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈਲ ਪੁਲਿਸ ਰਾਜਪੁਰਾਂ ਨੂੰ ਸੂਚਨਾ ਮਿਲੀ ਕਿ ਬੰਬੀਹਾ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਰਾਜਪੁਰਾ ਦੇ ਕਵਾਰਟਰਾਂ ਨੇੜੇ ਮੋਟਰਸਾਈਕਲ ਦੇ ਉੱਤੇ ਘੁੰਮ ਰਿਹਾ ਹੈ। ਅਤੇ ਉਸਦੇ ਕੋਲ ਗ਼ੈਰ ਕਾਨੂੰਨੀ ਅਸਲੇ ਤੋਂ ਇਲਾਵਾ ਨਸ਼ੀਲੀਆਂ ਗੋਲ਼ੀਆਂ ਵੀ ਹਨ। ਜਿਸ ਤੋਂ ਬਾਅਦ ਸਪੈਸ਼ਲ ਸੈਲ ਰਾਜਪੁਰਾ ਪੁਲਿਸ ਦੇ ਇੰਚਾਰਜ ਹੈਰੀ ਬੋਪਾਰਾਏ ਵੱਲੋਂ ਪੁਲਿਸ ਪਾਰਟੀ ਸਮੇਤ ਜਦੋਂ ਨਾਕਾਬੰਦੀ ਕੀਤੀ ਤਾਂ ਮੋਟਰਸਾਈਕਲ ਤੇ ਆ ਰਹੇ ਗੈਂਗਸਟਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਵੱਲੋਂ ਆਪਣੀ ਰਿਵਾਲਵਰ ਦੇ ਨਾਲ ਪੁਲਿਸ ਪਾਰਟੀ ਉੱਤੇ ਫਾਇਰਿੰਗ ਕੀਤੀ ਤਾਂ ਜਿਸ ਵਿੱਚੋਂ ਇੱਕ ਗੋਲ਼ੀ ਪੁਲਿਸ ਟੀਮ ਦੇ ਵਹੀਕਲ ਦੇ ਬੋਨਟ ‘ਤੇ ਲੱਗੀ ਅਤੇ ਉਸ ਵੱਲੋਂ ਦੋ ਫਾਇਰ ਕੀਤੇ ਗਏ। ਜਵਾਬੀ ਕਾਰਵਾਈ ਵਿੱਚ ਸਪੈਸ਼ਲ ਸੈਲ ਰਾਜਪੁਰਾ ਪੁਲਿਸ ਵੱਲੋਂ ਉਸ ਦੀ ਲੱਤ ‘ਤੇ ਗੋਲ਼ੀ ਮਾਰੀ ਗਈ ਅਤੇ ਉਹ ਗੰਭੀਰ ਜਖਮੀ ਹੋ ਗਿਆ। ਜਿਸਨੂੰ ਕਾਬੂ ਕਰਕੇ ਇਲਾਜ ਦੇ ਲਈ ਸਿਵਿਲ ਹਸਪਤਾਲ ਲਿਆਂਦਾ ਗਿਆ। ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਗੈਂਗਸਟਰ ਦਾ ਨਾਮ ਤਜਿੰਦਰ ਸਿੰਘ ਉਰਫ ਤੇਜੀ ਵਾਸੀ ਪਿੰਡ ਉਪਲਹੇੜੀ ਨਾਲ ਸੰਬੰਧਿਤ ਹੈ। ਉਸ ਉੱਤੇ ਤਿੰਨ ਆਰਮਜ ਐਕਟ, ਇੱਕ ਐਨਡੀਪੀਐਸ ਸਮੇਤ ਕੁੱਲ 5 ਪਰਚੇ ਵੱਖ ਵੱਖ ਥਾਣਿਆਂ ਦੇ ਵਿੱਚ ਦਰਜ ਹਨ। ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ ਅਤੇ ਬੰਬੀਹਾ ਗਰੁੱਪ ਨੂੰ ਪਿਛਲੇ ਕਾਫੀ ਸਮੇਂ ਤੋਂ ਅਸਲਾ ਸਪਲਾਈ ਕਰਦਾ ਰਿਹਾ ਹੈ। ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਤੋਂ ਇੱਕ ਰਿਵਾਲਵਰ, 2 ਚਲੇ ਹੋਏ ਕਾਰਤੂਸ ਅਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਸੂਬੇ ਦੇ ਵੱਖ-ਵੱਖ ਥਾਣਿਆਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਗੈਂਗਸਟਰ ਦੇ ਖਿਲਾਫ ਕੁੱਲ ਕਿੰਨੇ ਮੁਕਦਮੇ ਦਰਜ ਹਨ। ਖਬਰ ਲਿਖੇ ਜਾਣ ਤੱਕ ਜਦੋਂ ਰਾਜਪੁਰਾ ਸ਼ਹਿਰ ਅੰਦਰ ਪੁਲਿਸ ਐਨਕਾਊਂਟਰ ਦੀ ਖਬਰ ਪਤਾ ਲੱਗ ਗੀ ਤਾਂ ਲੋਕਾਂ ਦੇ ਵਿੱਚ ਪੂਰਾ ਦੈਸ ਦਾ ਮਾਹੌਲ ਦੇਖਣ ਨੂੰ ਮਿਲਿਆ।



