Punjab

ਰਾਜਪਾਲ ਪੰਜਾਬ ਦੇ ਵਧੀਕ ਮੁੱਖ ਸਕੱਤਰ ਨੇ ਮੰਗੀ VRS, ਸਰਕਾਰ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ, 20 ਜਨਵਰੀਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵਧੀਕ ਮੁੱਖ ਸਕੱਤਰ ਤੇ 1993 ਬੈਚ ਦੇ ਆਈਏਐਸ ਅਧਿਕਾਰੀ ਕੇ ਸਿਵਾ ਪ੍ਰਸਾਦ ਨੇ ਆਈਐਸ ਸ਼ਿਪ ਤੋਂ ਵਾਲੰਟਰੀ ਰਿਟਾਇਰਮੈਂਟ (VRS) ਮੰਗੀ ਹੈ ਜੋ ਸੂਬਾ ਸਰਕਾਰ ਨੇ ਮਨਜ਼ੂਰ ਕਰ ਲਈ ਹੈ। ਕੇ ਸਿਵਾ ਪ੍ਰਸਾਦ ਦੀ ਫਾਈਲ ਹੁਣ ਕੇਂਦਰ ਸਰਕਾਰ ਦੇ ਅਮਲਾ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਇਹ ਦੂਜੀ ਵਾਰ ਹੈ ਕਿ ਕੇ. ਸਿਵਾ ਪ੍ਰਸਾਦ ਨੇ ਸੇਵਾਮੁਕਤੀ ਦੀ ਮੰਗ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਅਜਿਹੀ ਹੀ ਅਰਜ਼ੀ ਦਿੱਤੀ ਸੀ ਪਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਪਤਾ ਲੱਗਾ ਹੈ ਕਿ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ ਪਰ ਕੇ ਸਿਵਾ ਪ੍ਰਸਾਦ ਨੇ ਇਸ ਵਾਰ ਮੁੱਖ ਮੰਤਰੀ ਦੀ ਗੱਲ ਨਹੀਂ ਮੰਨੀ ਤੇ ਸੇਵਾਮੁਕਤੀ ਲਈ ਅਪਲਾਈ ਕਰ ਦਿੱਤਾ

Related Articles

Leave a Reply

Your email address will not be published. Required fields are marked *

Back to top button