Punjab

ਰਈਆ ਨਜ਼ਦੀਕ ‌ਪਿੰਡ ਜੱਲੂਪੁਰ ਖੇੜਾ ਅਤੇ ਉੱਪਲ ਦੇ ਖੇਤਾਂ ਵਿਚ ਖਿੱਲਰੇ ਮਿਜ਼ਾਈਲ/ਡਰੋਨਾਂ ਦੇ ਟੁਕੜੇ

ਰਈਆ, 10 ਮਈ 2025 : ਪਾਕਿਸਤਾਨ ਵੱਲੋਂ ਇੱਥੋਂ ਨਜ਼ਦੀਕੀ ਪਿੰਡ ਪਿੰਡ ਜੱਲੂਪੁਰ ਖੇੜਾ ਅਤੇ ਉੱਪਲ ਦੇ ਖੇਤਾਂ ਵਿੱਚ ਬੀਤੀ ਰਾਤ ਕਰੀਬ ਡੇਢ ਵਜੇ ਅਸਮਾਨ ਤੋਂ ਵੱਡੀ ਮਾਤਰਾ ਵਿੱਚ ਮਿਜ਼ਾਈਲ/ਡਰੋਨ ਦੇ ਟੁਕੜੇ ਡਿੱਗੇ ਹੋਣ ਦੀ ਖ਼ਬਰ ਹੈ।ਲਗਾਤਾਰ ਕਈ ਧਮਾਕਿਆਂ ਦੀ ਅਵਾਜ਼ ਸੁਣੀ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਰਈਆ ਅਤੇ ਇਸ ਦੇ ਆਸ ਪਾਸ ਇਲਾਕੇ ਵਿੱਚ ਪਹਿਲਾਂ ਸਾਢੇ ਕਰੀਬ 8 ਵਜੇ ਰਾਤ ਫਿਰ 1-00 ਵਜੇ ਸਵੇਰੇ ਅਤੇ ਕਰੀਬ 5-00 ਵਜੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਜਿਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਗਿਆ ਪਿੰਡ ਜੱਲੂਪੁਰ ਖੇੜਾ ਅਤੇ ਉੱਪਲ ਦੇ ਬਾਹਰ ਤਰਸੇਮ ਸਿੰਘ ਅਤੇ ਮੁਖਤਾਰ ਸਿੰਘ ਦੇ ਘਰਾਂ ਨੇੜੇ ਡੇਢ ਕਿੱਲੋਮੀਟਰ ਦੂਰੀ ਤੱਕ ਖੇਤਾਂ ਵਿਚ ਵੱਡੀ ਮਾਤਰਾ ਵਿੱਚ ਮਿਜ਼ਾਈਲ/ਡਰੋਨ ਦੇ ਟੁਕੜੇ ਖਿੱਲਰੇ ਦਿਖਾਈ ਦਿੱਤੇ ਜਿਸ ਸਬੰਧੀ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਦੂਸਰੇ ਪਾਸੇ ਉੱਥੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8-00 ਵਜੇ ਰਾਤ ਧਮਾਕੇ ਸੁਣੇ ਅਤੇ ਕਰੀਬ ਸਵੇਰੇ 1-30 ਵਜੇ ਅਸਮਾਨ ਵਿੱਚ ਭਾਰੀ ਧਮਾਕਾ ਸੁਣਾਈ ਦਿੱਤਾ ਜਿਸ ਉਪਰੰਤ ਦਰਵਾਜ਼ੇ ਅਤੇ ਖਿੜਕੀਆਂ ਕੰਬਣ ਲੱਗ ਪਏ ਅਤੇ ਖੇਤਾਂ ਵਿੱਚ ਧੂੰਆਂ ਹੀ ਧੂੰਆਂ ਦਿਖਾਈ ਦਿਖਾਈ ਦਿੱਤਾ ਉਨ੍ਹਾਂ ਕਿਹਾ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਉਹ ਘਬਰਾਹਟ ਮਹਿਸੂਸ ਕਰ ਰਹੇ ਇਸ ਸਬੰਧੀ ਐੱਸ ਐੱਚ ਓ ਖਲਚੀਆਂ ਬਿਕਰਮਜੀਤ ਸਿੰਘ ਮੌਕੇ ਤੇ ਪਹੁੰਚੇ ਉਨ੍ਹਾਂ ਨੇ ਸਿਵਲ ਲੋਕਾਂ ਤੋਂ ਖਿੱਲਰੇ ਹੋਏ ਟੁਕੜੇ ਇਕੱਠੇ ਕਰਕੇ ਨਾਲ ਲੈ ਗਏ ਅਤੇ ਇਸ ਸਬੰਧੀ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।

 

Related Articles

Leave a Reply

Your email address will not be published. Required fields are marked *

Back to top button