Punjab

ਯੂਟਿਊਬਰ ਜਸਬੀਰ ਦੇ ਫੋਨ ‘ਚੋਂ 150 ਪਾਕਿਸਤਾਨੀ ਨੰਬਰ ਮਿਲੇ

ਪਰਿਵਾਰ ਹੋਇਆ ਰੂਪੋਸ਼; ਪੁਲਿਸ ਨੂੰ ਮਿਲਿਆ ਤਿੰਨ ਦਿਨਾਂ ਦਾ ਰਿਮਾਂਡ

ਐੱਸਏਐੱਸ ਨਗਰ , 6 ਜੂਨ :ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਬਾਰੇ ਨਵੇਂ ਤੱਥ ਸਾਹਮਣੇ ਆਏ ਹਨ। ਜਾਂਚ ਦੌਰਾਨ ਉਸਦੇ ਮੋਬਾਈਲ ਵਿਚੋਂ 150 ਤੋਂ ਵੱਧ ਪਾਕਿਸਤਾਨੀ ਨੰਬਰ ਮਿਲੇ ਹਨ, ਜਿਨ੍ਹਾਂ ‘ਚ ਕਈ ਪਾਕਿਸਤਾਨੀ ਅਧਿਕਾਰੀ ਅਤੇ ਆਈਐੱਸਆਈ ਏਜੰਟਾਂ ਦੇ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ। ਪਿੰਡ ਦੇ ਲੋਕਾਂ ਅਨੁਸਾਰ, ਤਿੰਨ ਏਕੜ ਜ਼ਮੀਨ ਦੇ ਮਾਲਕ ਜਸਬੀਰ ਸਿੰਘ ਖੇਤੀਬਾੜੀ ਦੇ ਨਾਲ-ਨਾਲ ‘ਜਾਨ ਮਹਿਲ’ ਨਾਮ ਦਾ ਇਕ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਵੀ ਚਲਾ ਰਿਹਾ ਹੈ, ਜਿਨ੍ਹਾਂ ਤੋਂ ਉਸ ਨੂੰ ਚੰਗੀ ਆਮਦਨ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਜਸਬੀਰ ਸਿੰਘ ਹਿਸਾਰ (ਹਰਿਆਣਾ) ਦੀ ਗ੍ਰਿਫ਼ਤਾਰ ਕੀਤੀ ਯੂਟਿਊਬਰ ਜਯੋਤੀ ਮਲਹੋਤਰਾ ਦੇ ਸੰਪਰਕ ਵਿਚ ਸੀ। 16 ਮਈ 2025 ਨੂੰ ਜਯੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਕ ਤਸਵੀਰ ਸਾਹਮਣੇ ਆਈ, ਜਿਸ ‘ਚ ਜਸਬੀਰ ਵੀ ਮੌਜੂਦ ਸੀ। ਇਨ੍ਹਾਂ ਗਤੀਵਿਧੀਆਂ ਦੇ ਆਧਾਰ ‘ਤੇ ਉਹ ਸੁਰੱਖਿਆ ਏਜੰਸੀਆਂ ਦੇ ਰਡਾਰ ‘ਚ ਆ ਗਿਆ। ਆਲੀਸ਼ਾਨ ਕੋਠੀ ਤਿਆਰ ਕਰ ਰਿਹਾ ਸੀ, ਪਰਿਵਾਰ ਅਚਾਨਕ ਹੋਇਆ ਲਾਪਤਾ : ਜਸਬੀਰ ਸਿੰਘ ਜ਼ਿਲ੍ਹਾ ਐੱਸਏਐੱਸ ਨਗਰ ਦੇ ਪਿੰਡ ਮਹਲਾਂ ਦਾ ਰਹਿਣ ਵਾਲਾ ਹੈ। ਉਸਦੇ ਘਰ ‘ਚ ਨਾ ਤਾਂ ਉਸ ਦੀ ਪਤਨੀ ਹੈ ਅਤੇ ਨਾ ਹੀ ਪੁੱਤਰ, ਜੋ ਮੰਗਲਵਾਰ ਤਕ ਘਰ ‘ਚ ਮੌਜੂਦ ਸਨ, ਪਰ ਬੁੱਧਵਾਰ ਤੋਂ ਲਾਪਤਾ ਹਨ। ਪਿੰਡ ਵਿਚ ਤਿੰਨ ਏਕੜ ਜ਼ਮੀਨ ਦਾ ਮਾਲਕ ਜਸਬੀਰ ਪਿਛਲੇ ਕੁਝ ਮਹੀਨਿਆਂ ਤੋਂ ਘਰ ਵਿਚ ਰਹਿ ਕੇ ਇਕ ਆਲੀਸ਼ਾਨ ਕੋਠੀ ਬਣਵਾ ਰਿਹਾ ਸੀ। ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਨੇ ਦੱਸਿਆ ਕਿ 4 ਮਈ ਨੂੰ ਪੁਲਿਸ ਵੱਲੋਂ ਜਸਬੀਰ ਦੀ ਗ੍ਰਿਫ਼ਤਾਰੀ ਬਾਰੇ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜਸਬੀਰ ਪਹਿਲਾਂ ਨਾਰਵੇ ‘ਚ ਵੀ ਰਹਿ ਚੁੱਕਾ ਹੈ ਅਤੇ ਹੋ ਸਕਦਾ ਹੈ ਕਿ ਉਸ ਕੋਲ ਪੈਸਾ ਪਹਿਲਾਂ ਤੋਂ ਹੋਵੇ, ਇਸ ਕਰਕੇ ਦੋਸ਼ ਗ਼ਲਤ ਵੀ ਹੋ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button