
ਫ਼ਿਰੋਜ਼ਪੁਰ, 29 ਮਾਰਚ (ਬਾਲ ਕਿਸ਼ਨ)– ਪੰਜਾਬ ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਫ਼ਿਰੋਜ਼ਪੁਰ ਪੁਲਿਸ ਵੱਲੋਂ ਸ਼ਹਿਰ ਦੇ ਵੱਖ–ਵੱਖ ਥਾਵਾਂ ’ਤੇ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਤਹਿਤ ਅੱਜ ਜ਼ਿਲ੍ਹੇ ਵਿਚ ਕਰੀਬ ਅੱਠ ਥਾਵਾਂ ’ਤੇ ਚਾਰੇ ਚੈਕਿੰਗ ਕੀਤੀ ਗਈ ਹੈ, ਜਿਸ ’ਤੇ ਕਈ ਥਾਵਾਂ ’ਤੇ ਰਿਕਵਰੀ ਵੀ ਕੀਤੀ ਗਈ ਹੈ, ਜੋ ਸਾਰੀ ਸੂਚੀ ਬਾਅਦ ’ਚ ਦੱਸਾਂਗੇ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਨਜ਼ਰ ਆਇਆ ਕਿ ਕਈ ਨਸ਼ਾ ਤਸਕਰਾਂ ਨੇ ਆਪਣੇ ਘਰ ਦੀਆਂ ਗਲੀਆਂ ਬਾਹਰ ਕੈਮਰੇ ਵੀ ਲਾ ਰੱਖੇ ਹਨ ਤਾਂ ਜੋ ਛਾਪੇਮਾਰੀ ਦੌਰਾਨ ਪੁਲਿਸ ਦੀ ਗਤੀਵਿਧੀ ਦਾ ਪਤਾ ਚੱਲ ਸਕੇ, ਜਿਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਹ ਤਸਕਰ ਵੀ ਜਲਦ ਫੜ ਲਏ ਜਾਣਗੇ।



