Punjab

ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਪੁਲਿਸ ਨੇ 360 ਸਥਾਨਾਂ ’ਤੇ ਮਾਰੇ ਛਾਪੇ, 65 ਨਸ਼ਾ ਤਸਕਰ ਕਾਬੂ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 31 ਅਗਸਤ : ਨਸ਼ਿਆਂ ਖ਼ਿਲਾਫ਼ ਜੰਗ ਦੇ 182ਵੇਂ ਦਿਨ ਪੰਜਾਬ ਪੁਲਿਸ ਨੇ 360 ਸਥਾਨਾਂ ’ਤੇ ਛਾਪੇ ਮਾਰੇ। ਇਸ ਦੌਰਾਨ ਰਾਜ ਭਰ ਵਿਚ 53 ਐੱਫਆਈਆਰਜ਼ ਦਰਜ ਕਰਦਿਆਂ 65 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਕੋਲੋਂ 1.2 ਕਿੱਲੋ ਹੈਰੋਇਨ, 650 ਗ੍ਰਾਮ ਅਫੀਮ, 150 ਨਸ਼ੀਲੀ ਗੋਲੀਆਂ/ਕੈਪਸੂਲ ਅਤੇ 600 ਰੁਪਏ ਨਸ਼ੇ ਦੀ ਰਕਮ ਬਰਾਮਦ ਕੀਤੀ ਗਈ। ਇਹ ਛਾਪੇ ਸਾਰੇ 28 ਪੁਲਿਸ ਜ਼ਿਲਿਆਂ ਵਿਚ ਇਕੱਠੇ ਚਲਾਏ ਗਏ। ਇਹ ਜਾਣਕਾਰੀ ਵਿਸ਼ੇਸ਼ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦਿੱਤੀ।

Related Articles

Leave a Reply

Your email address will not be published. Required fields are marked *

Back to top button