Punjab

ਯੁੱਧ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਦਾ ਇਕ ਡਰਾਮਾ : ਸੇਖੋਂ

ਮੌੜ ਮੰਡੀ, 7 ਜੂਨ : ਭਾਈ ਬਖਤੌਰ ਵਿਖੇ ਨਸ਼ਾ ਤਸ਼ਕਰਾਂ ਵੱਲੋਂ ਇੱਕ ਨਸ਼ਾ ਵਿਰੋਧੀ ਟੀਮ ਦੇ ਇਕ ਮੈਂਬਰ ਰਣਵੀਰ ਸਿੰਘ ਫੌਜੀ ਦੀ ਕੁੱਟਮਾਰ ਕਰਕੇ ਗੰਭੀਰ ਰੂਪ ਵਿੱਚ ਜਖਮੀ ਕਰਨ ਦੇ ਮਾਮਲੇ ਵਿਚ ਲਖਵੀਰ ਸਿੰਘ ਵੱਲੋਂ ਵੀਡੀਓ ਵਾਇਰਲ ਕਰਨ ਤੋਂ ਬਾਅਦ ਕੋਟਫੱਤਾ ਦੇ ਪੁਲਿਸ ਥਾਣਾ ਮੁਖੀ ਮਨੀਸ਼ ਕੁਮਾਰ ਨੇ ਨੌਜਵਾਨ ਨੂੰ ਧਮਕੀ ਦੇ ਦਿੱਤੀ। ਉਕਤ ਮੈਂਬਰ ਲਖਬੀਰ ਸਿੰਘ ਨੂੰ ਮਿਲਣ ਲਈ ਅੱਜ ਮੌੜ ਹਲਕੇ ਦੇ ਸ੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਅਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਜਨਮੇਜਾ ਸਿੰਘ ਸੇਖੋਂ ਨੇ ਉਨ੍ਹਾਂ ਦੇ ਘਰ ਪੁੱਜ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਲਖਬੀਰ ਸਿੰਘ ਨੇ ਦੁਖੀ ਮਨ ਨਾਲ ਆਪਣੀ ਦਾਸਤਾਨ ਸੁਣਾਉਂਦਿਆਂ ਕਿਹਾ ਕੇ ਉਨ੍ਹਾਂ ਨੂੰ ਪਤਾ ਹੈ ਕੇ ਨਸ਼ਾ ਤਸਕਰਾਂ ਵੱਲੋਂ ਫੌਜੀ ਦੀ ਕੁੱਟਮਾਰ ਕਰਨ ਤੋਂ ਦੋ ਘੰਟੇ ਪਹਿਲਾਂ ਇਹ ਪੁਲਿਸ ਨੂੰ ਥਾਣੇ ਵਿੱਚ ਮਿਲ ਕੇ ਆਏ ਸਨ। ਉਸ ਤੋਂ ਬਾਅਦ ਹੀ ਰਣਵੀਰ ਸਿੰਘ ਫੌਜੀ ਦੀ ਕੁੱਟਮਾਰ ਨਸ਼ਾ ਤਸਕਰਾਂ ਵੱਲੋਂ ਕੀਤੀ ਗਈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਨਸ਼ਾ ਤਸਕਰਾਂ ਅਤੇ ਪੁਲਿਸ ਦੀ ਆਪਸੀ ਮਿਲੀ ਭੁਗਤ ਕਾਰਨ ਪਿੰਡ ਅੰਦਰ ਸਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਅੱਜ ਵੀ ਨਸ਼ਾ ਉਸੇ ਤਰ੍ਹਾਂ ਪਿੰਡ ਅੰਦਰ ਸ਼ਰੇਆਮ ਵਿਕ ਰਿਹਾ। ਨਸ਼ਾ ਤਸ਼ਕਰਾਂ ਖਿਲਾਫ ਪਹਿਲਾਂ ਵੀ ਕਈ ਵਾਰ ਪੁਲਿਸ ਥਾਣਾ ਕੋਟ ਫੱਤਾ ਸੂਚਿਤ ਕੀਤਾ ਗਿਆ। ਪਰੰਤੂ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੋਈ ਠੋਸ ਕਾਰਵਾਈ ਨਾ ਹੋਣਾ, ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਕੁੱਟਮਾਰ ਕਰਨ ਦੀ ਕੋਈ ਇਹ ਪਹਿਲੀ ਘਟਨਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਤਿੰਨ ਚਾਰ ਘਟਨਾਵਾਂ ਅਜਿਹੀਆਂ ਹੋ ਚੁੱਕੀਆਂ ਹਨ। ਕਿਉਂਕਿ ਨਸ਼ਾ ਤਸਕਰਾਂ ਉੱਤੇ ਪੁਲਿਸ ਅਫਸਰਾਂ ਦਾ ਹੱਥ ਹੈ। ਲਖਬੀਰ ਸਿੰਘ ਲੱਖੀ ਦੀ ਗੱਲਬਾਤ ਸੁਣਨ ਤੋਂ ਬਾਅਦ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨਸ਼ਾ ਤਸਕਰਾਂ ਦੇ ਖਿਲਾਫ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਕਾਲੀ ਦਲ ’ਤੇ ਦੋਸ਼ ਲਗਾਉਂਦੀ ਸੀ ਕਿ ਪੰਜਾਬ ਅੰਦਰ ਨਸ਼ਾ ਅਕਾਲੀ ਦਲ ਦੀ ਦੇਣ ਹੈ। ਪ੍ਰੰਤੂ ਹੁਣ 2017 ਤੋਂ ਬਾਅਦ ਪੰਜਾਬ ਅੰਦਰ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਨਸ਼ਾ ਵਿਕ ਰਿਹਾ ਹੈ ਤਾਂ ਇਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹੀ ਦੇਣ ਹੈ। ਇਸ ਮੌਕੇ ਹਰਭਜਨ ਸਿੰਘ ਮਾਈਸਰਖਾਨਾ, ਹਰਵਿੰਦਰ ਸਿੰਘ ਕਾਕਾ ਬੁਰਜ, ਕੰਵਰਪਾਲ ਸਿੰਘ ਬੰਟੀ, ਸੁਖਜੀਵਨ ਸਿੰਘ ਮਾਈਸਰਖਾਨਾ, ਸਾਬਕਾ ਸਰਪੰਚ ਚਰਨਜੀਤ ਸਿੰਘ, ਭਾਈ ਬਖਤੌਰ, ਗੁਰਮੇਲ ਸਿੰਘ ਖਾਨਾ,ਰਾਜਦੀਪ ਸਿੰਘ ਨੰਬਰਦਾਰ,ਗੁਰਬਚਨ ਸਿੰਘ ਬਾਬੇ ਕਾ, ਸੰਦੀਪ ਬਾਠ, ਉੱਦਮ ਸਿੰਘ ਕੁੱਤੀਵਾਲ, ਚਰਨਜੀਤ ਸਿੰਘ ਥੰਮਣਗੜ੍ਹ ,ਅੰਮ੍ਰਿਤ ਪਾਲ ਸਿੰਘ ਹਨੀ, ਸੁਖਦੇਵ ਸਿੰਘ ਸਾਬਕਾ ਸਰਪੰਚ ਖਾਨਾ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button