Punjab

ਮੰਡੀ ’ਚ ਨਾਜਾਇਜ਼ ਕੰਮ ਨਹੀਂ ਹੋਣ ਦਿੱਤਾ ਜਾਵੇਗਾ : ਗਿੱਲ

ਲੁਧਿਆਣਾ, 1 ਅਗਸਤ : ਲੁਧਿਆਣਾ ਸਬਜ਼ੀ ਮੰਡੀ ’ਚ ਦੁਕਾਨ ਖਰੀਦ ਕੇ ਉਸ ’ਚ ਨਾਜਾਇਜ਼ ਤੌਰ ’ਤੇ ਸਮਰਸੀਬਲ ਲਾਉਣ ਵਾਲੇ ਆੜ੍ਹਤੀ ਨੂੰ ਸਮਰਸੀਬਲ ਲਾਉਣ ਤੋਂ ਰੋਕਣ ਤੋਂ ਬਾਅਦ ਚੇਅਰਮੈਨ ਮਾਰਕੀਟ ਕਮੇਟੀ ਗੁਰਜੀਤ ਸਿੰਘ ਗਿੱਲ ਵੱਲੋਂ ਉੱਥੇ ਲਗਵਾਏ ਜਾ ਰਹੇ ਸਮਰਸੀਬਲ ਦੀ ਮੋਟਰ ਵੀ ਕਬਜ਼ੇ ’ਚ ਲੈ ਲਈ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੰਡੀ ਬੋਰਡ ’ਚ ਨਿਲਾਮੀ ਦੌਰਾਨ ਹੋਈ ਬੋਲੀ ’ਚ ਆੜ੍ਹਤੀਆਂ ਵੱਲੋਂ ਮੰਡੀ ’ਚ ਦੁਕਾਨਾਂ ਖਰੀਦੀਆਂ ਗਈਆਂ ਸਨ ਤੇ ਬੀਤੇ ਕੁਝ ਦਿਨਾਂ ਤੋਂ ਕਈ ਆੜ੍ਹਤੀਆਂ ਵੱਲੋਂ ਖਰੀਦੀਆਂ ਦੁਕਾਨਾਂ ਨੂੰ ਬਣਾਇਆ ਜਾ ਰਿਹਾ ਸੀ। ਉੱਥੇ ਹੀ ਕੁਝ ਆੜ੍ਹਤੀਆਂ ਵੱਲੋਂ ਖਰੀਦੀਆਂ ਦੁਕਾਨਾਂ ਬਣਾਉਣ ਤੋਂ ਪਹਿਲਾਂ ਹੀ ਨਾਜਾਇਜ਼ ਸਮਰਸੀਬਲ ਲਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦੀ ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਵੱਲੋਂ ਆੜ੍ਹਤੀ ਨੂੰ ਨਾਜਾਇਜ਼ ਸਮਰਸੀਬਲ ਲਗਵਾਉਣ ’ਤੇ ਰੋਕ ਲਗਾਉਦਿਆਂ ਉਸ ਵੱਲੋਂ ਲਾਈ ਜਾ ਰਹੀ ਮੋਟਰ ਵੀ ਕਬਜ਼ੇ ’ਚ ਲੈ ਲਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੰਡੀ ’ਚ ਕਿਸੇ ਤਰ੍ਹਾਂ ਦਾ ਨਾਜਾਇਜ਼ ਕੰਮ ਨਹੀਂ ਹੋਣ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button