
ਬਰਨਾਲਾ, 22 ਅਗਸਤ : ਥਾਣਾ ਬਰਨਾਲਾ ਦੀ ਪੁਲਿਸ ਨੇ ਮੋਟਰ ਤੇ ਤਾਰ ਚੋਰੀ ਕਰਨ ਵਾਲਿਆਂ ਖ]fਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਰਜਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਘੜੈਲੀ ਰੋਡ ਤਪਾ ਨੇ ਬਿਆਨ ਲਿਖਵਾਇਆ ਕਿ ਜਦੋਂ ਉਹ ਸੁਖਚਰਨ ਸਿੰਘ ਦੇ ਖੇਤ ਮੋਟਰ ਚਲਾਉਣ ਗਿਆ ਤਾਂ ਉਥੇ ਸੁਖਚਰਨ ਸਿੰਘ ਦੀ ਮੋਟਰ ’ਤੇ ਸੁਖਵਿੰਦਰ ਸਿੰਘ ਉਰਫ ਬਬਲੀ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ ਪੁੱਤਰਾਨ ਰਣਧੀਰ ਸਿੰਘ ਵਾਸੀਆਨ ਹੰਡਿਆਇਆ ਅਤੇ 1-2 ਅਣਪਛਾਤੇ ਵਿਅਕਤੀ ਸਮੇਤ ਇਕ ਟਰੈਕਟਰ 855 ਜਿਸ ਦੇ ਮਗਰ ਮੋਟਰ ਕੱਢਣ ਵਾਲਾ ਪੀਘਾ ਪਾਇਆ ਹੋਇਆ ਸੀ, ਜੋ ਮੋਟਰ ਤੇ ਤਾਰ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਅਧਾਰ ’ਤੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।



