Punjab

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦਾ ਪਰਸ ਖੋ ਕੇ ਹੋਏ ਫ਼ਰਾਰ

ਬਰਨਾਲਾ, , 11 ਅਗਸਤ : ਸ਼ਹਿਰ ਅੰਦਰ ਲੁੱਟਾਂ-ਖ਼ੋਹਾਂ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਵਿਜਿਟ ਹੋਟਲ ਦੀ ਪਿਛਲੀ ਬੈਕ ਸਾਈਡ ਵਾਲੀ ਗਲੀ ’ਚ ਗਲੀ ’ਚ ਜਾ ਰਹੀਆਂ ਔਰਤਾਂ ਤੋਂ ਦੋ ਬਾਈਕ ਸਵਾਰ ਪਰਸ ਖੋ ਕੇ ਫ਼ਰਾਰ ਹੋ ਗਏ। ਘਟਨਾ ਸੀਸੀਟੀਵੀ ’ਚ ਕੈਦ ਹੋ ਗਈ। ਇਸ ਤੋਂ ਬਾਅਦ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਔਰਤ ਨੇ ਬਹੁਤ ਰੌਲਾ ਪਾਇਆ ਪਰ ਉਕਤ ਵਿਅਕਤੀ ਭੱਜਣ ’ਚ ਸਫ਼ਲ ਰਹੇ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਸ਼ਹਿਰ ਅੰਦਰ ਦਿਨ ਦਿਹਾੜਾ ਲੁੱਟਾਂ ਦੀਆਂ ਘਟਨਾਵਾ ਨੇ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button