
ਬਾਲ ਕਿਸ਼ਨ
ਫ਼ਿਰੋਜ਼ਪੁਰ, 26 ਅਗਸਤ : ਸ਼ਿਕਾਇਤਕਰਤਾ ਮਹੇਸ਼ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਮਕਾਨ ਨੰਬਰ 28 ਗਲੀ ਨੰਬਰ 2 ਦਸ਼ਮੇਸ਼ ਨਗਰ ਫਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਆਇਆ, ਜਿਸ ਦੇ ਦੱਸਣ ਮਤਾਬਿਕ ਕੁੱਝ ਦਿਨ ਪਹਿਲਾਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਆਪਣਾ ਮੋਟਰਸਾਈਕਲ ਫੂਡ ਪਲਾਜ਼ਾ ਦੇ ਸਾਹਮਣੇ ਲਗਾ ਕੇ ਸਟੇਸ਼ਨ ਅੰਦਰ ਕਿਸੇ ਕੰਮ ਚਲਾ ਗਿਆ ਸੀ ਤਾਂ ਜਦ ਉਹ ਵਾਪਿਸ ਆਇਆ ਤਾਂ ਕੋਈ ਅਣਪਛਾਤੇ ਵਿਅਕਤੀ ਉਸਦਾ ਮੋਟਰਸਾਈਕਲ ਨੰਬਰ PB-05-AA-1291 ਸਪਲੈਂਡਰ ਆਈ-ਸਮਾਰਟ ਚੋਰੀ ਕਰ ਕੇ ਲੈ ਗਿਆ। ਇਸ ਸੰਬੰਧੀ LR/ASI ਜਸਪਾਲ ਸਿੰਘ 40/GRP ਨੂੰ ਆਪਣਾ ਬਿਆਨ ਦਰਜ ਕਰਵਾਇਆ, ਜਿਸ ‘ਤੇ ਮੁਕੱਦਮਾਂ ਨੰਬਰ 27 ਮਿਤੀ 23-08-2024 ਧਾਰਾ 303(2) ਭਾਰਤੀ ਨਿਆਂ ਸਹਿਤਾ ਅਧੀਨ ਅਣਪਛਾਤੇ ਵਿਅਕਤੀ ਵਿਰੁੱਧ ਦਰਜ ਕੀਤੀ। ਉੱਚ ਅਫ਼ਸਰਾਂ ਦੀ ਹਦਾਇਤ ਮੁਤਾਬਿਕ ਚੱਲ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਕੱਲ੍ਹ ਮਿਤੀ 24-08-2025 ਨੂੰ ਸੰਦੀਪ ਸਿੰਘ ਉਰਫ਼ ਸੀਪੂ ਪੁੱਤਰ ਨਿਰਮਲ ਸਿੰਘ ਵਾਸੀ ਸੂਦਾ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਨੂੰ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਨੇੜੇ ਚੈਕਿੰਗ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਤੋਂ ਚੋਰੀ ਕੀਤਾ ਮੋਟਰਸਾਈਕਲ ਨੰਬਰ PB05-AA-1291 ਸਪਲੈਂਡਰ ਆਈ-ਸਮਾਰਟ ਬਰਾਮਦ ਕੀਤਾ ਗਿਆ। ਪੁੱਛ-ਗਿੱਛ ਤੋਂ ਬਾਅਦ ਦੋਸ਼ੀ ਤੋਂ 3 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ।



