
ਕੋਟ ਈਸੇ ਖਾ, 26 ਅਪ੍ਰੈਲ- ਸ਼ਨੀਵਾਰ ਦੀ ਦਪੁਹਿਰ 12 ਵਜੇ ਦੇ ਕਰੀਬ ਯੂਟਿਊਬਰ ਪੱਤਰਕਾਰ ਨੂੰ ਪੁਲਿਸ ਵੱਲੋਂ ਹਿਰਾਸਤ ਲਏ ਜਾਣ ਦੀ ਖ਼ਬਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਧਰਮਕੋਟ ਦੇ ਅਹਿਮ ਪਿੰਡ ਦੌਲੇਵਾਲਾ ਮਾਇਰ ਵਿਖੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਬਣਾਈ ਪ੍ਰਾਪਰਟੀ ਸੀਲ ਕਰਨ ਦੀ ਮੁਹਿਮ ਆਰੰਭੀ ਹੋਈ ਹੈ। ਜਿਸ ਨੂੰ ਉਕਤ ਪੱਤਰਕਾਰ ਕਵਰੇਜ਼ ਕਰਨ ਲਈ ਦੌਲੇਵਾਲਾ ਮਾਇਰ ਵਿਖੇ ਪਹੁੰਚਿਆ ਹੋਇਆ ਸੀ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।



