Punjab

ਮੋਗਾ ਦੇ ਪਿੰਡ ਸੰਧੁਆਣਾ ‘ਚ ਰਾਤੀਂ ਆਈ ਅਚਾਨਕ ਆਵਾਜ਼, ਪਸ਼ੂ ਬੰਨਣ ਵਾਲੇ ਕਮਰੇ ਦੀ ਛੱਤ ‘ਤੇ ਡਿੱਗੇ ਅਣਪਛਾਤੇ ਲੋਹੇ ਦੇ ਪਾਰਟਸ

ਮੋਗਾ. 7 ਮਈ-ਜ਼ਿਲ੍ਹੇ ਦੇ ਨਜ਼ਦੀਕ ਪਿੰਡ ਸੰਧੁਆਣਾ ਵਿੱਚ ਰਾਤ ਦੇ ਸਮੇਂ ਇਕ ਹੈਰਾਨੀਜਨਕ ਘਟਨਾ ਵਾਪਰੀ, ਜਦ ਇੱਕ ਘਰ ਦੇ ਪਸ਼ੂ ਬੰਨਣ ਵਾਲੇ ਕਮਰੇ ਦੀ ਛੱਤ ‘ਤੇ ਕੁਝ ਅਣਪਛਾਤੇ ਲੋਹੇ ਦਾ ਪਾਰਟਸ ਡਿੱਗ ਪਿਆ। ਇਹ ਘਟਨਾ ਰਾਤ ਤਕਰੀਬਨ 1:30 ਵਜੇ ਦੇ ਕਰੀਬ ਵਾਪਰੀ ਜਦੋਂ ਕਿ ਪਰਿਵਾਰ ਦੇ ਮੈਂਬਰਾਂ ਨੇ ਤੇਜ਼ ਧਮਾਕੇ ਵਰਗੀ ਆਵਾਜ਼ ਸੁਣੀ। ਤਾਂ ਪਰਿਵਾਰ ਵਾਲੇ ਸਹਿਮ ਗਏ। ਇਸ ਮੌਕੇ ਘਰ ਦੇ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਵਾਜ਼ ਸੁਣ ਕੇ ਪਸ਼ੂਆਂ ਵਾਲੇ ਕਮਰੇ ਵੱਲ ਦੌੜੇ ਤਾਂ ਛੱਤ ਉੱਪਰ ਲੋਹੇ ਦਾ ਇੱਕ ਟੁਕੜਾ ਪਿਆ ਮਿਲਿਆ। ਉਨ੍ਹਾਂ ਦੱਸਿਆ ਕਿ ਇਹ ਪਾਰਟਸ ਕਿਸੇ ਹਵਾਈ ਯੰਤਰ ਜਾਂ ਮਕੈਨੀਕਲ ਮਸ਼ੀਨਰੀ ਦਾ ਲੱਗ ਰਿਹਾ ਹੈ। ਇਸ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਸ ਪਾਰਟਸ ਨੂੰ ਜ਼ਬਤ ਕਰ ਲਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਸੇਤੀਆ ਸਾਗਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ “ਇਹ ਸਮੱਗਰੀ ਕੀ ਹੈ, ਕਿਥੋਂ ਆਈ, ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਸ ਅਚਾਨਕ ਘਟਨਾ ਕਾਰਨ ਪਿੰਡ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਹੈ, ਪਰ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਵੱਲੋਂ ਜਲਦੀ ਸੱਚਾਈ ਸਾਹਮਣੇ ਲਿਆਂਦੇ ਜਾਣ ਦੀ ਉਮੀਦ ਹੈ।

Related Articles

Leave a Reply

Your email address will not be published. Required fields are marked *

Back to top button