Punjab
ਮੋਗਾ ਦੇ ਪਿੰਡ ਮੱਲੇਆਣਾ ‘ਚ ਸਥਿਤੀ ਬਣੀ ਹੜ੍ਹ ਵਰਗੀ, ਟੁੱਟਿਆ ਪਿੰਡ ਦਾ ਸੰਪਰਕ
ਨਿੱਜੀ ਸਕੂਲਾਂ 'ਚ ਛੁੱਟੀ ਦਾ ਐਲਾਨ

ਮੋਗਾ, 23 ਜੁਲਾਈ : ਬੀਤੇ ਦਿਨ ਮੌਨਸੂਨ ਦੀ ਬਾਰਿਸ਼ ਨੇ ਪਿੰਡਾਂ ਵਿਚ ਸਥਿਤੀ ਹੜ੍ਹ ਵਰਗੀ ਕਰ ਦਿੱਤੀ ਹੈ। ਮੋਗਾ ਜ਼ਿਲ੍ਹੇ ਵਿਚ 5 ਘੰਟੇ ਹੋਈ ਬਾਰਿਸ਼ ਨੇ ਖੇਤਾਂ ਵਿਚ ਪਾਣੀ ਜਮ੍ਹਾਂ ਕਰ ਦਿੱਤਾ ਹੈ। ਨਿਹਾਲ ਸਿੰਘ ਵਾਲਾ ਦੇ ਪਿੰਡ ਮੱਲੇਆਣਾ ਵਿਚ ਸਥਿਤੀ ਹੜ੍ਹ ਵਰਗੀ ਬਣੀ ਹੋਈ ਹੈ। ਪਿੰਡ ਵਾਸੀਆਂ ਨੂੰ ਖੇਤਾਂ ਵਿਚੋਂ ਪਾਣੀ ਕੱਢਣ ਲਈ ਸੜਕ ਤੱਕ ਤੋੜਨੀ ਪਈ। ਨਾਲ ਲਗਦੇ ਛੋਟੇ ਕਸਬਿਆਂ ਦੇ ਨਿੱਜੀ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਥਿਤੀ ਨਾਜ਼ੁਕ ਬਣੀ ਹੋਈ ਹੈ।



