Punjab

ਮੇਰਾ ਯੁਵਾ ਭਾਰਤ ਵੱਲੋਂ ਰਾਸ਼ਟਰੀ ਵੋਟਰ ਦਿਵਸ ਨਾਲ ਸਬੰਧਿਤ ਸੈਮੀਨਾਰ ਆਯੋਜਿਤ

ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ

ਫਿਰੋਜ਼ਪੁਰ, 25 ਜਨਵਰੀ : ਮੇਰਾ ਯੁਵਾ ਭਾਰਤ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ ) ਦੇ ਮਾਈ ਭਾਰਤ ਪੋਰਟਲ ਅਧੀਨ ਮੇਰਾ ਯੁਵਾ ਭਾਰਤ ਫਿਰੋਜ਼ਪੁਰ ਵੱਲੋਂ ਸ਼ਹੀਦ ਗੰਜ ਕਾਲਜ ਫਾਰ ਵੁਮੈਨ ਮੁੱਦਕੀ ਵਿਖ਼ੇ ਰਾਸ਼ਟਰੀ ਵੋਟਰ ਦਿਵਸ ਨਾਲ ਸੰਬੰਧਿਤ ਸੈਮੀਨਾਰ ਆਯੋਜਿਤ ਕੀਤਾ ਗਿਆ । ਇਹ ਪ੍ਰੋਗਰਾਮ ਜ਼ਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ  ਅਤੇ ਸਰਦਾਰ ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮ ਅਫ਼ਸਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਮੁੱਖ ਮਹਿਮਾਨ ਨਾਇਬ ਤਹਸੀਲਦਾਰ ( ਚੋਣਾਂ) ਫਿਰੋਜ਼ਪੁਰ ਸਰਦਾਰ ਦਲਜੀਤ ਸਿੰਘ, ਕਾਲਜ ਪ੍ਰਿੰਸੀਪਲ  ਗਗਨਦੀਪ ਕੌਰ, ਡਾਇਰੈਕਟਰ ਡਾਕਟਰ ਸੁਖਜੀਤ ਕੌਰ ਢਿੱਲੋਂ, ਚੇਅਰਮੈਨ ਸਰਦਾਰ ਰਛਪਾਲ ਸਿੰਘ ਮੱਲੀ ਨੇ ਵਿਸ਼ੇਸ ਮਹਿਮਾਨ ਦੇ ਤੋਰ ਤੇ ਸਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕਾਲਜ ਦੀ ਪ੍ਰਿੰਸੀਪਲ ਗਗਨ ਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਜੀ ਆਇਆ ਕਿਹਾ।ਸਰਦਾਰ ਮਨਜੀਤ ਸਿੰਘ ਭੁੱਲਰ ਨੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਆਪਣੇ  ਵਿਚਾਰ ਪੇਸ਼ ਕਰਦਿਆ ਕਿਹਾ ਕਿ ਹਰ ਯੋਗ ਨਾਗਰਿਕ ਨੂੰ ਬਿਨਾ ਕਿਸੇ ਡਰ ਦਬਾਅ ਜਾਂ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਚੋਣਾ ਚ ਵੱਧ ਤੋਂ ਵੱਧ ਭਾਗੀਦਾਰੀ ਨਾਲ ਹੀ ਲੋਕਤੰਤਰਿਕ ਪ੍ਣਾਲੀ ਨੂੰ ਮਜਬੂਤੀ ਮਿਲਦੀ ਹੈ ਅਤੇ ਇਕ ਜਵਾਬਦੇਹ ਸਚੇਤ ਅਤੇ ਮਜ਼ਬੂਤ ਸਮਾਜ ਦੀ ਸਥਾਪਨਾ ਸੰਭਵ ਹੁੰਦੀ ਹੈ। ਰਾਸ਼ਟਰੀ ਵੋਟਰ ਦਿਵਸ ਦਾ ਮਕਸਦ ਨੌਜਵਾਨ ਅਤੇ ਸਾਰੇ ਨਾਗਰਿਕ ਨੂੰ ਵੋਟ ਦੇਣ ਦੇ ਅਧਿਕਾਰ ਬਾਰੇ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਚੋਣਾਂ ਵਿੱਚ ਭਾਗ ਲੈਣ ਲਈ ਪੇਰਰਿਤ ਕਰਨਾ ਹੈ। ਇਹ ਦਿਵਸ ਭਾਰਤ ਦੇ ਚੋਣ ਆਯੋਗ ਦੀ ਸਥਾਪਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੋਟਰ ਦਿਵਸ ਨਾਲ ਸੰਬੰਧਿਤ ਆਪਣੇ ਵੱਖ-ਵੱਖ ਵਿਚਾਰ ਪੇਸ਼ ਕੀਤੇ। ਵੋਟ ਪਾਉਣ ਦੇ ਅਧਿਕਾਰ ਅਤੇ ਵੋਟਾਂ  ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।  ਮੈਡਮ ਸੈਫੀ ਅਰੋੜਾ ਨੇ ਨੈਸ਼ਨਲ ਵੋਟਰ ਦਿਵਸ ਸਬੰਧੀ ਸਾਰਿਆ ਨੂੰ ਸੋਂਹ ਚੁਕਾਈ । ਨਾਇਬ ਤਹਿਸੀਲਦਾਰ (ਚੋਣਾਂ) ਸਰਦਾਰ ਦਲਜੀਤ ਸਿੰਘ ਨੇ ਵੋਟਾਂ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਅਤੇ 18 ਸਾਲ ਦੇ ਬੱਚਿਆਂ ਨੂੰ ਵੋਟ ਬਣਾਉਣ ਅਤੇ ਲੋਕਾਂ ਨੂੰ ਚੋਨ ਦੀ ਅਪੀਲ ਕੀਤੀ। ਸਰਦਾਰ ਰਛਪਾਲ ਸਿੰਘ ਮੱਲੀ  ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਰਦਾਰ ਮਨਜੀਤ ਸਿੰਘ ਭੁੱਲਰ, ਸਰਦਾਰ ਰਛਪਾਲ ਸਿੰਘ ਮੱਲੀ ਨੇ ਜਿਹੜੇ ਵਿਦਿਆਰਥੀ ਨੇ ਇਸ ਸਾਲ ਨਵੀ ਵੋਟ ਬਣਾਈ ਹੈ ਅਤੇ ਚੋਣਾ ਵਿੱਚ ਪਹਿਲੀ ਬਾਰ ਚੋਣਾ  ਵਿੱਚ ਪਹਿਲੀ ਬਾਰ ਮੱਤਦਾਨ ਕਰਨ ਗੇ ਉਹਨਾਂ ਨੂੰ ਮੈਡਮ਼ ,ਕੈਪ ਅਤੇ ਬੈਚ ਦੇਣ ਉਪਰੰਤ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੈ ਸਨਮਾਨਿਤ ਕੀਤਾ ਗਿਆ। ਸਰਦਾਰ ਮਨਜੀਤ ਸਿੰਘ ਭੁੱਲਰ ਵੱਲੋਂ  ਵਿਦਿਆਰਥੀਆਂ ਨੂੰ  ਕਾਲਜ ਦੇ ਸਾਰੇ ਵਿਦਿਆਰਥੀਆਂ ਦਾ ਅਤੇ ਕਮੇਟੀਮੈਂਬਰ,  ਸਟਾਫ ਮੈਂਬਰ ਅਮਨਦੀਪ ਕੌਰ, ਸ਼ੈਫੀ ਅਰੋੜਾ, ਸੰਦੀਪ ਕੌਰ ਕਿਰਨਦੀਪ ਕੌਰ ,ਕੁਲਵਿੰਦਰ ਕੌਰ, ਗੁਰਵਿੰਦਰ ਸਿੰਘ, ਜਗਵਿੰਦਰ ਕੌਰ ,ਹਰਪ੍ਰੀਤ ਕੌਰ ,ਪਰਮਪ੍ਰੀਤ ਕੌਰ, ਅੰਮ੍ਰਿਤ ਕੌਰ ਆਦਿ ਦਾ ਪਰੋਗਰਾਮ ਨੂੰ ਸਫ਼ਲ ਬਨਾਉਣ ਲਈ ਧੰਨਵਾਦ ਕੀਤਾ| ਇਸ ਉਪਰੰਤ ਮੇਰਾ ਯੁਵਾ ਭਾਰਤ ਫਿਰੋਜ਼ਪੁਰ ਵੱਲੋਂ ਅਤੇ ਸਕੂਲ ਦੇ ਵਿਦਿਆਰਥੀਆਂ ਸਟਾਫ ਮੈਂਬਰਾਂ ਰਾਹੀਂ ਵੋਟਰ ਦਿਵਸ ਨਾਲ ਸੰਬੰਧਿਤ ਵਿਸਾਲ ਰੈਲੀ ਕੱਢੀ ਗਈ ।

Related Articles

Leave a Reply

Your email address will not be published. Required fields are marked *

Back to top button